ਭਗਵੰਤ ਮਾਨ ਨੇ ਹੀ ਡੋਬੀ ਸੀ ਪੀਪੀਪੀ: ਖਹਿਰਾ |
![]()
ਸਮਰਥਕਾਂ ਨੇ ਮਾਨ ਦੀ ਇਕ ਆਡੀਓ ਕਲਿੱਪ ਜਾਰੀ ਕਰਕੇ ਉਨ੍ਹਾਂ 'ਤੇ ਪਾਰਟੀ 'ਚ ਫੁੱਟ ਪਾਉਣ
ਦਾ ਦੋਸ਼ ਲਗਾਇਆ। ਪੰਜਾਬ 'ਚ ਆਪ ਦਾ ਵੱਖਰਾ ਧੜਾ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ
ਮੀਡੀਆ ਦੇ ਸਾਹਮਣੇ ਕਿਹਾ, 'ਮੈਂ ਭਗੋੜਾ ਨਹੀਂ, ਮਾਨ ਮੇਰਾ ਛੋਟਾ ਭਰਾ ਹੈ। ਮੇਰੇ ਪਿਤਾ
ਅਕਾਲੀ ਸੀ। ਮੈਂ ਕਾਂਗਰਸ 'ਚ ਹਾਂ। ਉਸ ਦੇ ਬਾਅਦ 'ਆਪ' 'ਚ ਸ਼ਾਮਲ ਹੋਇਆ, ਪਰ ਮਾਨ ਨੇ ਤਾਂ
ਰਾਮੂਵਾਲੀਆ ਦੀ ਲੋਕ ਭਲਾਈ ਪਾਰਟੀ ਅਤੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ
(ਪੀ.ਪੀ.ਪੀ.) ਨੂੰ ਡੁਬਾਉਣ ਦੇ ਬਾਅਦ 'ਆਪ' ਦਾ ਪੱਲਾ ਫੜ੍ਹ ਲਿਆ ਸੀ।
ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਟੀਮ ਦੇ ਨਾਲ 'ਆਪ' 'ਚ ਹਨ ਅਤੇ ਰਹਿਣਗੇ। ਅਸਤੀਫਾ ਨਹੀਂ ਦੇਣਗੇ। ਪੰਜਾਬ 'ਚ ਖਤਮ ਹੋ ਚੁੱਕੀ ਆਪ ਨੂੰ ਫਿਰ ਖੜ੍ਹਾ ਕਰਨਗੇ। ਉਨ੍ਹਾਂ ਨੂੰ ਦੁੱਖ ਹੈ ਕਿ ਮਾਨ ਨੇ ਉਨ੍ਹਾਂ ਦੇ ਉੱਪਰ ਬੇਬੁਨਿਆਦ ਦੋਸ਼ ਲਗਾਏ। ਖੁਦਮੁਖਤਿਆਰੀ ਦੀ ਮੰਗ ਉਨ੍ਹਾਂ ਨੇ ਨਹੀਂ ਸਗੋਂ ਬਠਿੰਡਾ ਦੀ ਕਨਵੈਂਸ਼ਨ 'ਚ ਹਜ਼ਾਰਾਂ ਕਾਰਜਕਰਤਾਵਾਂ ਨੇ ਕੀਤੀ ਹੈ। ਕਨਵੈਂਸ਼ਨ 'ਚ ਲਏ ਗਏ ਸਾਰੇ 6 ਫੈਸਲਿਆਂ 'ਤੇ ਉਨ੍ਹਾਂ ਦੀ ਟੀਮ ਅੜੀ ਹੋਈ ਹੈ। ਉਨ੍ਹਾਂ ਦੇ ਨਾਲ ਮੌਜੂਦ ਸੀਨੀਅਰ ਨੇਤਾ ਅਤੇ ਵਿਧਾਇਕ ਕੰਵਰ ਸੰਧੂ ਨੇ ਮਾਨ ਦੇ ਦੋਸ਼ਾਂ 'ਤੇ ਕਿਹਾ ਕਿ, ਮੈਂ ਕਦੀ ਸਿਸੋਦੀਆਂ ਨਾਲ ਨੇਤਾ ਪ੍ਰਤੀਪੱਖ ਬਣਨ ਦੀ ਗੱਲ ਨਹੀਂ ਕੀਤੀ। ਮਾਨ ਕੇਜਰੀਵਾਲ ਦੇ ਇਸ਼ਾਰਿਆਂ 'ਤੇ ਨਾਚ ਕਰਕੇ ਕਦੋਂ ਤੱਕ ਪੰਜਾਬ 'ਚ ਖੁਦਮੁਖਤਿਆਰੀ ਦੀ ਮੰਗ ਦਾ ਵਿਰੋਧ ਕਰਦੇ ਰਹਿਣਗੇ। ਖਹਿਰਾ ਅਤੇ ਸੰਧੂ ਨੇ ਕਿਹਾ ਕਿ ਪਾਰਟੀ ਉਨ੍ਹਾਂ ਦੇ ਖਿਲਾਫ ਜੋ ਮਰਜੀ ਐਕਸ਼ਨ ਲਵੇ, ਉਹ ਕਨਵੈਂਸ਼ਨ ਦੇ ਫੈਸਲਿਆਂ ਨੂੰ ਮਨਵਾ ਕੇ ਹੀ ਰਹਿਣਗੇ। |