14 ਹਜ਼ਾਰ ਕਰਮਚਾਰੀ ਤੇ ਕੈਦੀ ਬੁਝਾ ਰਹੇ ਹਨ ਕੈਲੀਫੋਰਨੀਆ ਦੀ 'ਜੰਗਲੀ ਅੱਗ' |
![]()
ਜੰਗਲਾਂ 'ਚ ਅੱਗ 2 ਹਫਤੇ ਪਹਿਲਾਂ ਲੱਗਣੀ ਸ਼ੁਰੂ ਹੋਈ ਸੀ। ਤੇਜ਼ ਹਵਾਵਾਂ ਨੇ ਇਸ ਅੱਗ ਦੀਆਂ
ਲੱਪਟਾਂ ਨੂੰ 160 ਕਿ. ਮੀ. ਦੇ ਦਾਇਰੇ 'ਚ ਫੈਲਾ ਦਿੱਤਾ ਹੈ। ਅਜੇ ਤੱਕ ਇਸ ਅੱਗ ਨੇ 116
ਘਰ ਬਰਬਾਦ ਕਰ ਦਿੱਤੇ ਹਨ। ਅੱਗ ਨੂੰ ਬੁਝਾਉਣ ਲਈ ਪੂਰੇ ਕੈਲੀਫੋਰਨੀਆ 'ਚ 14 ਹਜ਼ਾਰ ਫਾਇਰ
ਬ੍ਰਿਗੇਡ ਦੇ ਕਰਮੀ ਤੈਨਾਤ ਕੀਤੇ ਗਏ ਹਨ। ਰਾਜ ਦੇ ਫਾਇਰ ਬ੍ਰਿਗੇਡ ਵਿਭਾਗ 'ਚ ਕਰੀਬ 5
ਹਜ਼ਾਰ 300 ਕਰਮੀ ਸੇਵਾ ਨਿਭਾ ਰਹੇ ਹਨ। ਪਰ ਰਾਜ ਹਰ ਸਾਲ ਅੱਗ ਲੱਗਣ ਦੇ ਮੌਸਮ 'ਚ 1700
ਹੋਰਨਾਂ ਕਰਮੀਆਂ ਨੂੰ ਭਰਤੀ ਕਰਦਾ ਹੈ।
ਇਸ ਸਾਲ ਜੇਲ 'ਚ ਬੰਦ ਕੈਦੀਆਂ, 17 ਹੋਰ ਰਾਜਾਂ ਅਤੇ ਪੂਰੀ ਦੁਨੀਆ ਦੇ ਫਾਇਰ ਬ੍ਰਿਗੇਡ ਕਰਮੀਆਂ ਨੂੰ ਵੀ ਅੱਗ ਬੁਝਾਉਣ ਲਈ ਬੁਲਾਇਆ ਗਿਆ ਹੈ। ਕੈਦੀਆਂ ਨੂੰ ਇਕ ਦਿਨ ਦੇ ਕੰਮ ਲਈ 1 ਡਾਲਰ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ ਕਈ ਕੈਦੀਆਂ ਨੇ ਅੱਗ ਬੁਝਾਉਣ ਦਾ ਕੰਮ ਕਰਦੇ-ਕਰਦੇ ਆਪਣੀ ਸਜ਼ਾ ਵੀ ਘੱਟ ਕਰਾ ਲਈ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਫਾਇਰ ਬ੍ਰਿਗੇਡ ਦੇ ਕਰਮੀ ਵੀ ਕੈਲੀਫੋਰਨੀਆ ਜੀ ਮਦਦ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ 200 ਫੌਜੀਆਂ ਨੂੰ ਵੀ ਜੰਗਲਾਂ ਦੀ ਅੱਗ ਬੁਝਾਉਣ ਲਈ 4 ਦਿਨ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਉਹ ਅਗਲੇ ਹਫਤੇ ਤੋਂ ਕੈਲੀਫੋਨੀਆ 'ਚ ਤੈਨਾਤ ਕਰ ਦਿੱਤੇ ਜਾਣਗੇ। |