ਥਰੂਰ ਦੇ ਬਿਆਨ 'ਤੇ ਭਾਜਪਾ ਦਾ ਪਲਟਵਾਰ, ਕਿਹਾ-ਪਾਕਿਸਤਾਨ ਤੇ ਕਾਂਗਰਸ ਦੇ ਭਾਸ਼ਾ-ਭਾਵ ਇਕੋ ਜਿਹੇ
thrur.jpgਨਵੀਂ ਦਿੱਲੀ ਭਾਰਤੀ ਜਨਤਾ ਪਾਰਤੀ (ਭਾਜਪਾ) ਨੇ ਕਾਂਗਰਸੀ ਆਗੂ ਸ਼ਸ਼ੀ ਥਰੂਰ ਦੇ ਬਿਆਨ 'ਤੇ ਇਤਰਾਜ਼ ਜਾਹਿਰ ਕੀਤਾ ਹੈ। ਪਾਰਟੀ ਨੇ ਕਿਹਾ ਕਿ ਕਾਂਗਰਸ, ਭਾਜਪਾ ਦਾ ਵਿਰੋਧ ਕਰਦੇ-ਕਰਦੇ ਭਾਰਤ ਦਾ ਵਿਰੋਧ ਕਰਨ ਲੱਗੀ ਹੈ। ਕਾਂਗਰਸ ਤੇ ਪਾਕਿਸਤਾਨ ਦੀ
ਬੋਲੀ ਇੱਕੋ ਜਿਹੀ ਹੋ ਗਈ ਹੈ। ਭਾਜਪਾ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਸੋਮਵਾਰ ਨੂੰ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਹਨ, ਜਿਸ 'ਚ ਪਾਕਿਸਤਾਨ ਤੇ ਕਾਂਗਰਸ ਇਕਜੁੱਟ ਖੜ੍ਹੇ ਦਿਖਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਹਮੇਸ਼ਾ ਭਾਰਤ ਦੇ ਬਿਆਨ ਦਾ ਸੰਯੁਕਤ ਰਾਸ਼ਟਰ 'ਚ ਵਿਰੋਧ ਕੀਤਾ ਹੈ। ਸ਼ਸ਼ੀ ਥਰੂਰ ਦਾ ਬਿਆਨ ਪਾਕਿਸਤਾਨ ਦੇ ਨਾਲ ਖੜ੍ਹਾ ਦਿਖਾਈ ਦਿੰਦਾ ਹੈ। ਇਸ 'ਤੇ ਕਾਂਗਰਸ ਨੂੰ ਜਵਾਬ ਦੇਣਾ ਚਾਹੀਦਾ ਹੈ। ਉਸਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਪਿਛਲੇ ਕੁਝ ਸਮੇਂ ਤੋਂ ਅਜਿਹੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ ਕਿ ਕਾਂਗਰਸ ਤੇ ਪਾਕਿਸਤਾਨ ਦੇ ਭਾਸ਼ਾ-ਭਾਵ ਇਕੋ ਜਿਹੀ ਨਜ਼ਰ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਸ਼ਸ਼ੀ ਥਰੂਰ ਨੇ ਕਿਹਾ ਸੀ ਕਿ ਭਾਰਤ ਦਾ ਸਾਕਾਰਾਤਮਕ ਤੇ ਰਚਨਾਤਮਕ ਅਕਸ ਬਣਾਉਣ ਦੀ ਬਜਾਏ ਸੰਯੁਕਤ ਰਾਸ਼ਟਰ 'ਚ ਸੁਸ਼ਮਾ ਸਵਰਾਜ ਦਾ ਭਾਸ਼ਣ ਭਾਜਪਾ ਦੇ ਵੋਟਰਾਂ ਲਈ ਸੀ। ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਭਾਰਤ 'ਚ ਸਭ ਕੁਝ ਰਾਜਨੀਤਿਕ ਮਾਹੌਲ ਹੀ ਹੈ।