ਭਾਰਤ ਨੂੰ ਨਿਸ਼ਾਨਾ ਬਣਾਉਣ ਲਈ ਪਾਕਿ ਨੇ ਫਿਰ ਵਰਤੀ ਫਰਜ਼ੀ ਤਸਵੀਰ
pak__s.jpgਨਵੀਂ ਦਿੱਲੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੇਸ਼ ਦੇ ਡਾਕ ਵਿਭਾਗ ਨੇ ਕੁਝ ਮਹੀਨੇ ਪਹਿਲਾਂ ਜੋ ਸਟੈਂਪ ਜਾਰੀ ਕੀਤੇ ਸਨ। ਉਹ ਕਸ਼ਮੀਰ ਵਿਚ ਮਨੁੱਖੀਅਧਿਕਾਰ ਦਾ ਘਾਣ ਦਿਖਾਉਂਦੇ ਹਨ।
ਇਨ੍ਹਾਂ ਸਟੈਂਪ ਨੂੰ ਪਾਕਿਸਤਾਨ ਵਲੋਂ ਭਾਰਤ ਅਧਿਕਾਰਤ ਕਸ਼ਮੀਰ ਵਿਚ ਜ਼ੁਲਮ ਦਾ ਟਾਈਟਲ ਦਿੱਤਾ ਗਿਆ ਸੀ। ਪਾਕਿਸਤਾਨ ਵਿਦੇਸ਼ ਦਫਤਰ ਨੇ ਪ੍ਰੈਸ ਰਿਲੀਜ਼ ਵਿਚ ਕਿਹਾ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਵਿਚ ਭਾਰਤ ਨਾਲ ਗੱਲਬਾਤ ਨੂੰ ਇਨ ਸਟੈਂਪ ਦਾ ਹਵਾਲਾ ਦੇ ਕੇ ਰੱਦ ਕਰ ਦਿੱਤਾ। ਪਾਕਿਸਤਾਨ ਵਲੋਂ ਇਨ੍ਹਾਂ ਸਟੈਂਪ ਵਿਚ ਇਸਤੇਮਾਲ ਕੀਤੀਆਂ ਗਈਆਂ 20 ਤਸਵੀਰਾਂ ਦੀ ਪੜਤਾਲ ਵਿਚ ਪਤਾ ਲੱਗਾ ਕਿ ਘੱਟੋ-ਘੱਟ ਦੋ ਤਸਵੀਰਾਂ ਵਿਚ ਝੂਠ ਦਾ ਸਹਾਰਾ ਲੈ ਕੇ ਪਾਕਿਸਤਾਨ ਨੇ ਦੁਨੀਆ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ।