ਭਾਰਤ 'ਚ ਹੀ ਹੋਵੇਗੀ ਹਾਕੀ ਸੀਰੀਜ਼ ਫਾਈਨਲਸ : ਆਈ. ਓ. ਏ.
hoki.jpgਨਵੀਂ ਦਿੱਲੀ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਵਲੋਂ ਵਿਸ਼ਵ ਪੱਧਰੀ ਪ੍ਰਤੀਯੋਗਿਤਾਵਾਂ ਦੀ ਮੇਜ਼ਬਾਨੀ ਨੂੰ ਲੈ ਕੇ ਭਾਰਤ 'ਤੇ ਲੱਗੀ ਪਾਬੰਦੀ ਤੋਂ ਬਾਅਦ ਵੀ ਹਾਕੀ ਸੀਰੀਜ਼ ਫਾਈਨਲਸ ਦਾ ਆਯੋਜਨ ਭੁਵਨੇਸ਼ਵਰ 'ਚ ਹੀ ਹੋਵੇਗਾ।
ਇਸ ਟੂਰਨਾਮੈਂਟ ਤੋਂ ਓਲੰਪਿਕ ਦੀ ਟਿਕਟ ਵੀ ਹਾਸਲ ਕੀਤੀ ਜਾ ਸਕਦੀ ਹੈ। ਪੁਲਵਾਮਾ 'ਚ ਫਰਵਰੀ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਕਤ ਨੇ ਨਵੀਂ ਦਿੱਲੀ 'ਚ ਹੋਏ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ ਲਈ ਪਾਕਿਸਤਾਨ ਦੇ 3 ਮੈਂਬਰੀ ਦਲ ਨੂੰ ਵੀਜ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਬਾਅਦ ਆਈ. ਓ. ਸੀ. ਨੇ ਅੰਤਰਰਾਸ਼ਟਰੀ ਮਹਾਸੰਘਾਂ ਨਾਲ ਭਾਰਤ 'ਚ ਵਿਸ਼ਵ ਪੱਧਰੀ ਮੁਕਾਬਲਿਆਂ ਦਾ ਆਯੋਜਨ ਨਹੀਂ ਕਰਨ ਦਾ ਹੁਕਮ ਦਿੱਤਾ ਸੀ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਇਕ ਚੋਟੀ ਦੇ ਅਧਿਕਾਰੀ ਨੇ ਮੰਗਲਵਾਰ ਕਿਹਾ ਕਿ ਹਾਕੀ ਸੀਰੀਜ਼ ਫਾਈਨਲਸ ਦਾ ਆਯੋਜਨ 6 ਤੋਂ 16 ਜੂਨ ਤਕ ਪਹਿਲਾਂ ਤੋਂ ਤੈਅ ਪ੍ਰੋਗਰਾਮ ਦੇ ਮੁਤਾਬਕ ਹੀ ਹੋਵੇਗਾ।