ਮਿਆਂਮਰ ਨਾਲ ਭਿੜਨ ਲਈ ਤਿਆਰ ਭਾਰਤੀ ਮਹਿਲਾਵਾਂ
fut.jpgਮੈਂਡਲੇ ਭਾਰਤੀ ਮਹਿਲਾ ਫੁੱਟਬਾਲ ਟੀਮ ਮੰਗਲਵਾਰ ਨੂੰ ਏ. ਐੱਫ. ਸੀ. ਓਲੰਪਿਕ ਕੁਆਲੀਫਾਇਰ ਦੇ ਦੂਸਰੇ ਰਾਊਂਡ 'ਚ ਮੇਜ਼ਬਾਨ ਮਿਆਂਮਰ ਵਿਰੁੱਧ ਮਹੱਤਵਪੂਰਨ ਮੁਕਾਬਲੇ 'ਚ ਉਤਰੇਗੀ।
ਰਾਸ਼ਟਰੀ ਟੀਮ ਦੀ ਮੁੱਖ ਕੋਚ ਮੇਮੋਲ ਰਾਕੀ ਨੇ ਅਹਿਮ ਮੁਕਾਬਲੇ ਤੋਂ ਪਹਿਲਾਂ ਭਰੋਸਾ ਜਤਾਇਆ ਕਿ ਖਿਡਾਰੀ ਮਜ਼ਬੂਤ ਮਿਆਂਮਰ ਨਾਲ ਭਿੜਨ ਨੂੰ ਤਿਆਰ ਹਨ ਅਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਗੇ। ਭਾਰਤੀ ਟੀਮ ਨੇ ਨਵੰਬਰ 2018 'ਚ ਓਲੰਪਿਕ ਕੁਆਲੀਫਾਇਰ ਦੇ ਪਹਿਲੇ ਰਾਊਂਡ ਵਿਚ ਕੁਆਲੀਫਿਕੇਸ਼ਨ ਹਾਸਲ ਕੀਤਾ ਸੀ। ਹੁਣ ਦੂਸਰੇ ਰਾਊਂਡ ਲਈ ਕੁਆਲੀਫਾਈ ਕਰਨ ਤੋਂ ਉਹ ਇਕ ਕਦਮ ਦੂਰ ਹੈ। ਇਸ ਦੇ ਲਈ ਉਸ ਨੂੰ ਮਿਆਂਮਰ ਦੀ ਮਜ਼ਬੂਤ ਟੀਮ ਨੂੰ ਹਰਾਉਣਾ ਹੋਵੇਗਾ।