ਦੂਸਰੇ ਦਿਨ ਵੀ ਆਸਟ੍ਰੇਲੀਆਈ ਸਿੱਖ ਖੇਡਾਂ 'ਚ ਪਹੁੰਚੇ ਹਜ਼ਾਰਾਂ ਦਰਸ਼ਕ
aus.jpgਮੈਲਬੌਰਨ, ਆਸਟ੍ਰੇਲੀਆਈ ਸਿੱਖ ਖੇਡਾਂ ਦੇ ਦੂਸਰੇ ਦਿਨ ਵੀ ਅੱਜ ਹਜ਼ਾਰਾਂ ਦਰਸ਼ਕਾਂ ਨੇ ਪਹੁੰਚ ਕੇ ਰੌਣਕਾਂ 'ਚ ਵਾਧਾ ਕੀਤਾ | ਰਸਮੀ ਉਦਘਾਟਨ ਅੱਜ ਦੂਸਰੇ ਦਿਨ ਕੀਤਾ ਗਿਆ, ਜਿਸ 'ਚ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਾਡਰਿਓ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਸ ਦੇ ਨਾਲ ਹੋਰ ਵੀ ਕਈ ਐਮ. ਪੀ. ਤੇ ਸਿਆਸੀ ਹਸਤੀਆਂ ਵੀ ਪਹੁੰਚੀਆਂ ਸਨ | ਪ੍ਰੀਮੀਅਰ ਵਲੋਂ ਸਿੱਖ ਖੇਡਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਏਨਾ ਭਾਰੀ ਇਕੱਠ ਦੇਖ ਕੇ ਮੈਂ ਬਹੁਤ ਪ੍ਰਸੰਨ ਹੋਇਆ ਅਤੇ ਉਸ ਨੇ ਆਖਿਆ ਕਿ ਸਿੱਖਾਂ ਦੀ ਮਿਹਨਤ ਤੇ ਲਗਨ ਤੋਂ ਉਹ ਪ੍ਰਭਾਵਿਤ ਹਨ | ਉਸ ਨੇ ਦੱਸਿਆ ਕਿ ਇਸ ਦੇਸ਼ ਦੀ ਆਰਥਿਕਤਾ ਨੂੰ ਉੱਪਰ ਚੁੱਕਣ 'ਚ ਇਸ ਭਾਈਚਾਰੇ ਦਾ ਵੀ ਵਿਸ਼ੇਸ਼ ਯੋਗਦਾਨ ਹੈ | ਹੋਰਨਾਂ ਬੁਲਾਰਿਆਂ ਨੇ ਵੀ ਖੇਡਾਂ ਤੇ ਆਪਣੇ ਸੰਦੇਸ਼ ਦਿੱਤੇ | ਵੱਖ-ਵੱਖ ਗਰਾਊਾਡਾਂ 'ਚ ਕਬੱਡੀ, ਵਾਲੀਬਾਲ, ਟੈਨਿਸ, ਸੋਕਰ ਆਦਿ ਦੇ ਮੈਚ ਚੱਲ ਰਹੇ ਸਨ | ਪ੍ਰਬੰਧਕਾਂ ਵਲੋਂ ਕਾਫ਼ੀ ਵੱਡੇ ਪ੍ਰਬੰਧ ਕੀਤੇ ਗਏ ਸਨ ਪਰ ਫਿਰ ਵੀ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਗਿੱਧੇ, ਭੰਗੜੇ ਤੇ ਹੋਰ ਕਈ ਤਰ੍ਹਾਂ ਦੀਆਂ ਸੱਭਿਆਚਾਰਕ ਵੰਨਗੀਆਂ ਨੇ ਲੋਕਾਂ ਦਾ ਕਾਫੀ ਮਨੋਰੰਜਨ ਕੀਤਾ | ਕੱਲ੍ਹ ਆਸਟ੍ਰੇਲੀਆ ਸਿੱਖ ਖੇਡਾਂ ਦੀ ਕਮੇਟੀ ਦੀ ਚੋਣ ਹੋਈ, ਜਿਸ 'ਚ ਸਰਬਜੋਤ ਸਿੰਘ ਢਿੱਲੋਂ ਪ੍ਰਧਾਨ ਚੁਣੇ ਗਏ |