......ਤਰਕ .....
binder.jpgਚੱਕ ਲੈ ਸਾਧਾ  ਟਿੰਡ ਫੌੜੀ  ਹੁਣ
ਸਦੀ ਇਕੀਵੀਂ ਚੜ ਗਈ

ਹੁਣ ਨਾ ਗਲ਼ਣੀ ਦਾਲ ਭਰਮ ਦੀ
ਬੜੀ ਕਾੜਨੀ ਕੜੵ ਗਈ

ਗੱਲ ਸਮਝ ਦੀ ਹੋਣ ਲੱਗੀ ਹੁਣ
ਨਵੀ ਪਨੀਰੀ ਪੜ ਗਈ

ਰੱਬ  ਦੀ  ਹੋਂਦ  ਤੇ ਸ਼ੱਕ ਹੋ ਗਿਆ
ਤਰਕ ਗਰਾਰੀ ਅੜ ਗਈ

ਧਰਮ ਦੇ ਨਾਂ  ਤੇ ਗੱਪ ਨਾ ਚੱਲਣੇ
ਸੱਚ ਦੁਨੀਆਂ ਤੇ ਖੜ ਗਈ

ਸ਼ੁਕਰਾਤ ਨੇ  ਲਾਈ  ਜੋ  ਪਨੀਰੀ
ਹੋਲੀ ਹੋਲੀ ਜੜ ਗਈ

ਗੱਲ ਅਕਲ ਦੀ ਕੁਝ ਤਾਂ ਬਿੰਦਰਾ
ਦਿਮਾਗ ਦੇ ਵਿਹੜੇ ਵੜ ਗਈ

Binder jaan e sahit......