.....ਬਾਹਰਲੇ......
bath_bapu.pngਆਪਣੇ ਬਾਪ ਦੀ ਕਬੀਲਦਾਰੀ ਨਜਿੱਠੀ ਕਿਉਂਕਿ ਮੇਰਾ ਬਾਪ ਸ਼ਰਾਬੀ ,ਅਮਲੀ, ਸੀ ..ਰਾਤ ਨੂੰ ਉਸ ਨੂੰ ਸ਼ਰਾਬ ਚਾਹੀਦੀ ਸੀ ਤੇ ਸਵੇਰੇ ..ਭਲੇ ਵੇਲਿਆ ਵਿੱਚ ਫ਼ੀਮ ...ਤੇ ਹੁਣ ਮਰਨ ਤੱਕ ਭੁੱਕੀ ...........ਭਰਾ ਮੇਰਾ ਮੰਦ ਬੁੱਧੀ ਸੀ ..ਉਹ ਕਬੀਲਦਾਰੀ ਚੱਕਣਯੋਗ ਨਹੀਂ ਸੀ ....ਪਰੰਤੂ ਮੇਰੇ ਪਿਉ ਨੇ ਉਸ ਨੂੰ ਦੋ ਵਾਰ ਵਿਆਹਿਆ .....ਕਿ ਉਸ ਦੀ ਜੱੜ੍ ਲੱਗਜੇ ..ਇਸ ਕੰਮ ਵਿੱਚ ਮੇਰੀ ਮਾਂ ਵੀ ..ਬਰਾਬਰ ਦੀ ਜੁੰਮੇਵਾਰ ਸੀ ...
ਉਸ ਦੇ ਤਿੰਨ ਬੱਚੇ ਹੋਏ ਉਹ ਵੀ ਜੂੰਮੇਵਾਰੀ ਮੇਰੇ ਸਿਰ ਪੈ ਗਈ ..ਦੋ ਭੈਣਾ ਮੈਂ ਖੁੱਦ ਵਿਹਾਈਆਂ ਉਹ ਵੀ ਟੈਮ ਸਿਰ ...ਹਾਲਾਕਿ ਮੇਰੇ ਬਾਪ ਨੂੰ ਉਹਨਾਂ ਦਾ ਵੀ ਕੋਈ ਫਿਕਰ ਨਹੀਂ ਸੀ ...ਜਦੌ ਕੋਈ ਦਿਨ ਦਿਹਾਰ ਹੁੰਦਾ ਬਾਪੂ ਵੇਲੇ ਸਿਰ ਹੀ ਟੱਲੀ ਹੋ ਜਾਂਦਾ ਤੇ ਗਾਹਲਾਂ ਦੀ ਬੌਸ਼਼ਾਰ ਸ਼ੁਰੂ ਕਰ ਦਿੰਦਾ,ਧੀਆਂ ਪੁੱਤਾਂ ਦੇ ਕਿਸੇ ਵੀ ਵਿਆਹ ਵਿੱਚ ਉਹ ਨੌਰਮਲ ਨਹੀਂ ਰਿਹਾ ..ਨਾ ਉਸ ਨੇ ਕਿਸੇ ਨੂੰ ਮੰਗਣੇ ਵਿਆਹ ਤੇ ਸ਼ਗਨ ਲਾਇਆ ..ਇਹ ਕੰਮ ਮੇਰਾ ਤਾਇਆ ..ਸਾਡਾ ਪਿਉ ਬਣ ਕੇ ਕਰਦਾ ਰਿਹਾ .ਮੈਂ ਤਾਏ ਦਾ ਸ਼ੁਕਰਗੁਜਾਰ ਹਾਂ....ਹਰ ਵਿਆਹ ਸ਼ਾਦੀ ਤੇ ਬਾਪੂ ਨੂੰ ਧਰਤੀ ਤੌ ਚੱਕ ਕੇ ਹੀ ਮੰਜੇ ਤੇ ਪਾਉਣਾ ਪਿਆ . ਲੋਕ ਇਹ ਕਹਿੰਦੇ ਸਨ ਜੇ ਬਾਹਰਲਾ ਨਾ ਹੁੰਦਾ ..ਤਾਂ ਸ਼ਰਾਬੀ ਮੇਰੇ ਪਿਉ ਦੀਆਂ ਧੀਆਂ ਲੋਕਾਂ ਉੱਝ ਹੀ ਊਧਾਲ ਲਿਜਾਣੀਆਂ ਸਨ ਤੇ ਮੈਂ ਮਗਰੌ ਬਹੁਤ ਸਾਰੀਆਂ ਗਿਲਝਾਂ ਨੂੰ ਰੜਕਦਾ ਵੀ ਰਿਹਾ ...ਜੋ ਸਾਡਾ ਮਾਸ ਖਾਣਾ ਚਾਹੂੰਦੀਆਂ ਸਨ.

ਮੈਨੂੰ ਆਪਣੀ ਜੂੰਮੇਵਾਰੀ ਦਾ ਪੂਰਾ ਪਤਾ ਸੀ ..ਮੈਂ ਪਿੱਛਲੇ 36 ਸਾਲਾਂ ਵਿੱਚ ਸੱਤਰ ਵਾਰ ਪੰਜਾਬ ਗਿਆ ਹਾਂ . ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀ ਹੈ. ਪਰੰਤੂ ਮੇਰੇ ਬਾਪ ਨੇ ਮੇਰੇ ਵੱਲ ਦੀ ਕਦੀ ਗੱਲ ਨਹੀਂ ਕੀਤੀ ..ਉਹ ਮੇਰੇ ਮੂੰਹ ਤੇ ਕਈ ਵਾਰ ਮੇਰੀ ਤਾਰੀਫ ਕਰ ਦਿੰਦਾ ਸੀ ਪਰ ਅੰਦਰੋਂ ਉਹ ਮੇਰੇ ਨਾਲ ਸ਼ਾਇਦ ਕੋਈ ਦੁਸ਼ਮਣੀ ਪਾਲੀ ਬੈਠਾ ਸੀ ..?
ਮੈਂ ਕਈ ਵਾਰ ਸੁਣਿਆ ਸੀ ਜੱਦ ਉਹ ਆਪਣੇ ਭਤੀਜਿਆ ਨੂੰ ਕਹਿੰਦਾ ਸੀ

ਪੁੱਤ ਇਹ ਕੌਮਨਿਸ਼ਟ ਹੈ ਇਹਦਾ ਕੋਈ ਦੀਨ ਮਾਨ ਨਹੀਂ.....ਤੇ ਜੇ ਕਿਤੇ ਮੈਂ ਅਚਾਨਿਕ ਉੱਤੇ ਆ ਜਾਣਾ ਤਾਂ ਉਸ ਨੇ ਮਿੰਟ ਵਿੱਚ ਟੇਸ਼ਨ ਬਦਲ ਲੈਣਾ .....ਜਿੰਨਾ ਚਿਰ ਮੈਂ ਰਹਿਣਾ ਉਸ ਦਾ ਦਾਰੂ ਬੱਤਾ ਪੂਰਾਂ ਰੱਖਣਾ ਜੇ ਕਿਤੇ ਲੇਟ ਫੇਟ ਹੋ ਜਾਣਾ ਤਾਂ ਉਸ ਨੇ ਮੈਨੂੰ ਗਾਹਲਾਂ ਦੀ ਧੂੰਅ ਵਰ੍ਹਾ ਦੇਣੀ ...
" ਆਪ ਤਾਂ ਭੈਣ ਦਾ ਯਾਰ ਮੋਗੇ ਅੰਗਰੇਜ਼ੀ ਪੀਂਦਾ ਹੋਉ ਤੇ ਮੈਂ ਇਥੇ ਬੈਠਾ ਹਾਂ " ਗੱਲ ਕੀ ਮੇਰੇ ਸਿਰ ਤੇ ਬੇਫਿਕਰ ਹੋ ਆਪਣੀ ਜਿੰਦਗੀ ਉਹ ਆਪਣੀ ਮਰਜ਼ੀ ਨਾਲ ਜਿਊਂ ਕੇ ਮਰਿਆਂ ਪਰ ਸੱਭ ਕੁੱਝ ਜਾਣਦੇ ਵੇਖਦੇ ਹੋਏ ਵੀ ..ਛੁੱਟ ਦਾਰੂ ਦੀ ਮੇਜ਼ ਤੋ ਬਿਨਾ ..ਉਸ ਨੇ ਕਦੀ ਮੇਰੀ ਸਲਾਹੁਤ ਨਹੀਂ ਕੀਤੀ ਸੀ ...ਹਮੇਸ਼ਾ ਉਹ ਮੇਰੇ ਵੱਲ ਨਹੀ ਆਪਣੇ ਭਤੀਜਿਆ ਵੱਲ ਝੁੱਕਦਾ ਸੀ ..ਹਾਲਾਕਿ ਭਤੀਜੇ ਇਹ ਆਸ ਲਾਈ ਬੈਠੈ ਸਨ ..ਕਿ ਚਾਚਾ ਤਾਂ ਅਮਲੀ ਭੰਗੀ ਹੈ ..ਤੇ ਜੰਮੀਨ ਹੁਣ ਸਾਡੀ ਹੈ ....ਮੂ੍ਰਖ ਟੱਬਰ ਹੈ ਜਦੌਂ ਮਰਜ਼ੀ ਪਾੜ ਦੇਵਾਂਗੇ ....ਪਰ ਮੈਂ ਉਹਨਾਂ ਦੇ ਮਨਸੂਬੇ ਸਿਰੇ ਨਹੀਂ ਚੱੜਨ ਦਿੱਤੇ ਘਰਦਿਆ ਬਾਹਰਦਿਆ ਦੇ ਵਿਰੋਧ ਦੇ ਬਾਵਜੂਦ ਵੀ ..ਮੈਂ ਸੱਤਰ ਵਾਰ ਇਸੇ ਕਰਕੇ ਘਰ ਗਿਆ ਸਾਂ ..ਜੇ ਮੈਂ ਨਾਂ ਜਾਂਦਾ ...ਨਾ ਮੇਰਾ ਪਿਉ ,ਨਾ ਮੇਰੀ ਮਾਂ ਕੁਦਰਤੀ ਮੌਤ ..85 85 ਸਾਲ ਉਮਰ ਭੋਗ ਭੁਗਤ ਕੇ ਮਰਦੇ ....ਮੇਰਾ ਜੋ ਮਕਸਦ ਸੀ ..ਘਰ ਬਾਰ ..ਮਾ ਪਿਉ ਬੱਚੇ ..ਮੈਨੂੰ ਪਹਿਲਾਂ ਹਨ ..ਤੇ ਮੈਂ ਉਹੀ ਕੀਤਾ ਜੋ ਮੈਨੂੰ ਸਮੈਂ ਸਥਿੱਤੀ ਅਨੂਸਾਰ ਕਰਨਾ ਚਾਹੀਦਾ ਸੀ.

ਸੋ ਦੋਸਤੋ ਲੰਬੀ ਗੱਲ ਨੂੰ ਛੋਟੀ ਕਰਦਾ ਹਾਂ ....ਭੁੱਲ ਜਾਉ ਪੰਜਾਬ ਦੀ ਸਿਆਸਿਤ ਨੂੰ ...ਤੇ ਪੰਜਾਬ ਦੇ ਲੋਕਾਂ ਨੂੰ ...ਉਹ ਸਾਰੇ ਤੁਹਾਨੂੰ ਮੇਰੇ ਬਾਪ ਵਾਂਗ ਸੰਮਝਦੇ ਹਨ ...ਤੁਸੀਂ ਜਿੰਨਾ ਮਰਜ਼ੀ ਪਿੱਛਲੇ ਟੱਬਰਾਂ ਦੇਸ਼ ਜਾਂ ਪੰਜਾਬ ਲਈ ਕਰ ਲਵੋ ..ਅਖੀਰ ਵੱਜਣੇ ਤੁਸੀਂ ਬਾਹਰਲੇ ਹੀ ਹੋ .....ਜਿੱਦਣ ਤੁਸੀਂ ਫਸੇ ਕਿਸੇ ਅੰਦਰਲੇ ਨੇ ਥੋਡਾ ਸਾਥ ਨਹੀਂ ਦੇਣਾ ...ਬੇਸ਼ੱਕ ਤੁਸੀਂ ਜੋ ਮਰਜ਼ੀ ਕੀਤਾ ਹੋਵੇ ...ਅੰਦਰਲਿਆ ਲਈ ...ੳਹਨਾਂ ਕਹਿਣਾ ਚੰਗਾ ਭਲਾ ਬਾਹਰ ਗਿਆ ਸੀ ..ਹੁਣ ਐਥੇ ਆ ਪੰਗੈ ਲੈਂਦਾ ...ਸੋਹਣਾ ਫਸਿਆ ...ਹੁਣ ਅਸੀਂ ਕੀ ਕਰੀਏ ..?