ਪਾਕਿ ਦੀ ਕਰਾਰੀ ਹਾਰ ਤੇ ਭਾਰਤੀ ਪ੍ਰਸ਼ੰਸਕਾਂ ਨੇ ਮਨਾਇਆ ਜਸ਼ਨ, ਬੋਲੇ ਪਿਓ-ਪਿਓ ਹੀ ਹੁੰਦੈ
kirkt.jpgਜਲੰਧਰ ਵਿਸ਼ਵ ਕੱਪ ਮੁਕਾਬਲੇ ਲਈ ਅੱਜ ਹੋਏ ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਦੌਰਾਨ ਪਾਕਿਸਤਾਨ ਦੀ ਹਾਰ ਦਾ ਭਾਰਤੀ ਪ੍ਰਸ਼ੰਸਕਾਂ ਨੇ ਰੱਜ ਕੇ ਜਸ਼ਨ ਮਨਾਇਆ ਗਿਆ। ਦੇਸ਼ ਭਰ ਵਿਚ ਦੇਰ ਰਾਤ ਆਤਿਸ਼ਬਾਜੀ ਦਾ ਨਾਜ਼ਾਰਾ ਵੇਖਣਯੋਗ ਸੀ। ਪਾਕਿ ਬੱਲੇਬਾਜੀ ਦੌਰਾਨ
ਪਏ ਮੀਂਹ ਤੋਂ ਬਾਅਦ ਜਿਵੇਂ ਹੀ ਡੈਕਵਰਥ ਲੁਇਸ ਦੇ ਨਿਯਮ ਮੁਤਾਬਕ ਪਾਸਿਤਾਨ ਨੂੰ 30 ਗੇਂਦਾ ਵਿਚ 102 ਦੌੜਾਂ ਬਣਾਉਣ ਦਾ ਟੀਚਾ ਮਿਲਿਆ ਉਦੋਂ ਤੋਂ ਹੀ ਭਾਰਤੀ ਪ੍ਰਸ਼ੰਸਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਭਾਰਤ ਦੀ 89 ਦੌੜਾਂ ਨਾਲ ਪਾਕਿਸਤਾਨ ਤੋਂ ਮੈਚ ਜਿੱਤਿਆ ਨਾਲ ਹੀ ਟਵੀਟਰ ਉਤੇ ਵੀ ਭਾਰਤੀ ਪ੍ਰਸ਼ੰਸਕ 'ਬਾਪ-ਬਾਪ ਹੀ ਹੋਤਾ ਹੈ (ਪਿਓ-ਪਿਓ ਹੀ ਹੁੰਦੈ) ਲਿਖ ਲਗਾਤਾਰ ਟਵੀਟ ਕਰਨ ਲੱਗੇ। ਇਸ ਤੋਂ ਇਲਾਵਾ ਫਾਦਰਸ ਡੇਅ ਨਾਲ ਵੀ ਲੋਕ ਟਵੀਟਰ ਉਤੇ ਭਾਰਤੀ ਟੀਮ ਦੀ ਪ੍ਰਸ਼ੰਸਾ ਕਰਦੇ ਵੇਖੇ ਗਏ। ਅੰਮ੍ਰਿਸਤਰ ਵਿਚ ਲੋਕਾਂ ਨੇ ਪਟਾਕੇ ਚਲਾ ਕੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾ ਕੇ ਜਿੱਤ ਦਾ ਜਸ਼ਨ ਮਨਾਇਆ।