ਮੁੰਬਈ ਇਮਾਰਤ ਹਾਦਸਾ : ਪ੍ਰਿਅੰਕਾ ਬੋਲੀ- ਸਮੇਂ ਰਹਿੰਦੇ ਕਾਰਵਾਈ ਕਿਉਂ ਨਹੀਂ ਹੁੰਦੀ
pryanka.jpgਨਵੀਂ ਦਿੱਲੀ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਮੁੰਬਈ 'ਚ ਮੰਗਲਵਾਰ ਨੂੰ 4 ਮੰਜ਼ਲਾ ਰਿਹਾਇਸ਼ੀ ਇਮਾਰਤ ਦੇ ਡਿੱਗਣ ਦੀ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਰੋਕਣ ਲਈ ਸਮੇਂ ਰਹਿੰਦੇ ਕਾਰਵਾਈ ਕਿਉਂ ਨਹੀਂ ਹੁੰਦੀ? ਪ੍ਰਿਅੰਕਾ ਨੇ ਟਵੀਟ ਕਰ ਕੇ ਕਿਹਾ, ''ਮੁੰਬਈ 'ਚ 4 ਮੰਜ਼ਲਾ ਇਮਾਰਤ ਦੇ ਮਲਬੇ 'ਚ ਫਸੇ ਲੋਕਾਂ ਦੇ ਸਹੀ ਸਲਾਮਤ ਹੋਣ ਦੀ ਕਾਮਨਾ ਕਰਦੀ ਹਾਂ। ਦੁਖੀ

 ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਰਾਹਤ ਅਤੇ ਬਚਾਅ ਕੰਮ ਵਿਚ ਕਾਂਗਰਸ ਸਹਿਯੋਗ ਕਰੇ।'' ਉਨ੍ਹਾਂ ਨੇ ਕਿਹਾ ਕਿ ਹਾਲ ਹੀ 'ਚ ਵਾਪਰੀ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। ਆਖਿਰ ਕਿਉਂ ਸਮੇਂ ਰਹਿੰਦੇ ਇਸ 'ਤੇ ਕੁਝ ਐਕਸ਼ਨ ਨਹੀਂ ਲਿਆ ਜਾਂਦਾ?''

PunjabKesari

ਜ਼ਿਕਰਯੋਗ ਹੈ ਕਿ ਦੱਖਣੀ ਮੁੰਬਈ ਦੇ ਡੋਂਗਰੀ 'ਚ 4 ਮੰਜ਼ਲਾ ਇਮਾਰਤ ਡਿੱਗ ਗਈ। ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਸਥਿਤ ਇਮਾਰਤ ਦੇ ਮਲਬੇ 'ਚ ਦੱਬ ਕੇ 12 ਲੋਕਾਂ ਦੀ ਮੌਤ ਹੋ ਗਈ। ਸਥਾਨਕ ਬਾਡੀਜ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਵਿਚ ਅਜੇ ਤਕ 40-50 ਲੋਕਾਂ ਦੇ ਫਸੇ ਹੋਏ ਦਾ ਖਦਸ਼ਾ ਹੈ।

Image result for priyanka gandhi vadra mumbai building collapses