ਅੱਜ ਦੀ ਸੋਚ ... ਫ਼ੇਸਬੁਕ ਤੇ ....
binder.jpgਹਿੰਦੂ   ਮੂਤ   ਪੀਣੇ   ਕਹਿੰਦੇ
ਨਾਲੇ   ਅਕਲੋਂ ਹੀਣੇ ਕਹਿੰਦੇ
ਬਾਂਦਰ ਅਤੇ ਕਮੀਣੇ  ਕਹਿੰਦੇ
ਸ਼ਾਡੇ   ਨਾਲੋਂ  ਮੀਣੇ  ਕਹਿੰਦੇ

ਸਿੱਖ ਹਿੰਦੂ  ਦੇ  ਜਾਏ ਕਹਿੰਦੇ
ਚੰਨ ਤੋਂ ਨਾਹੀ  ਆਏ ਕਹਿੰਦੇ
ਹੋਂ ਗਏ ਅੱਜ  ਪਰਾਏ ਕਹਿੰਦੇ
ਮੁਲਿਆਂ ਨੇਂ  ਸਿਖਾਏ ਕਹਿੰਦੇ

ਮੁਸਲਮਾਨਾ ਨੂੰ ਮਾੜੇ ਕਹਿੰਦੇ
ਮੁਸਲੇ ਕਿਧਰੇ  ਗਾੜੇ ਕਹਿੰਦੇ
ਕਾਹਤੋਂ ਭਾਰਤ  ਵਾੜੇ  ਕਹਿਦੇ
ਦੇਸ਼ ਇਹਨਾ ਨੇਂ ਪਾੜੇ ਕਹਿੰਦੇ

ਵੱਧਦੇ ਜਾਣ ਈਸਾਈ ਕਹਿੰਦੇ
ਧਰਮ ਜਾਣ ਫੈਲਾਈ  ਕਹਿੰਦੇ
ਹੋ ਗਏ ਲੋਕ ਸ਼ੁਦਾਈ ਕਹਿੰਦੇ
ਜਾਂਦੇਂ  ਨਿੱਤ  ਫਸਾਈ ਕਹਿੰਦੇ

ਆਪਣੇ ਨੂੰ ਸਭ ਸੁੱਚਾ ਕਹਿੰਦੇ
ਦੂਜੇ ਮਜ਼੍ਹਬ  ਨੂੰ ਲੂੱਚਾ ਕਹਿੰੰਦੇ
ਨਿੱਘਰੀ  ਸਾਡੀ ਸੋਚ ਬਿੰਦਰਾ
ਖ਼ੁਦ ਨੂੰ ਜੱਗ ਤੋਂ ਉੱਚਾ ਕਹਿੰਦੇ

binderjaanesahit.....