CM ਮਮਤਾ ਬੈਨਰਜੀ ਨੇ ਈ. ਵੀ. ਐੱਮ. ਦੇ ਸਥਾਨ ਤੇ ਬੈਲਟ ਪੇਪਰ ਵਾਪਸ ਲਿਆਉਣ ਦੀ ਕੀਤੀ ਮੰਗ
didi.jpgਕੋਲਕਾਤਾ ਤ੍ਰਿਣਾਮੂਲ ਕਾਂਗਰਸ ਦੀ ਸੁਪ੍ਰੀਮੋ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈ. ਵੀ. ਐੱਮ) ਦੇ ਸਥਾਨ 'ਤੇ ਬੈਲਟ ਪੇਪਰ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਲੋਕਤੰਤਰ ਨੂੰ ਬਚਾਉਣ
ਅਤੇ ਚੋਣਾਂ ਦੌਰਾਨ ਕਾਲੇ ਧਨ ਦੀ ਵਰਤੋਂ 'ਤੇ ਰੋਕ ਲਗਾਉਣ ਲਈ ਦੇਸ਼ 'ਚ ਚੋਣ ਸੁਧਾਰ ਜ਼ਰੂਰੀ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚੋਣਾਂ 'ਚ ਸਰਕਾਰੀ ਫੰਡਿੰਗ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ, ''ਇਹ ਨਾ ਭੁੱਲੋ ਕਿ ਪਹਿਲਾਂ ਇੰਗਲੈਂਡ, ਫ੍ਰਾਂਸ, ਜਰਮਨੀ ਅਤੇ ਅਮਰੀਕਾ 'ਚ ਵੀ ਈ. ਵੀ. ਐੱਮ. ਦੀ ਵਰਤੋਂ ਕੀਤੀ ਗਈ ਹੈ ਪਰ ਹੁਣ ਉਨ੍ਹਾਂ ਨੇ ਇਸ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ ਹੈ ਤਾਂ ਅਜਿਹੇ 'ਚ ਅਸੀਂ ਬੈਲਟ ਪੇਪਰ ਵਾਪਸ ਕਿਉਂ ਨਹੀਂ ਲਿਆਂਦਾ ਜਾ ਸਕਦਾ ਹੈ।''

ਦੱਸ ਦੇਈਏ ਕਿ ਸ਼ਨੀਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਨਰਜੀ ਨੇ ਦੱਸਿਆ,'' 1995 ਤੋਂ ਮੈਂ ਚੋਣ ਸੁਧਾਰ ਦੀ ਮੰਗ ਕਰਦੀ ਆ ਰਹੀ ਹਾਂ। ਜੇਕਰ ਅਸੀਂ ਚੋਣਾਂ 'ਚ ਕਾਲੇ ਧਨ ਦੀ ਵਰਤੋਂ ਰੋਕਣਾ ਚਾਹੁੰਦੇ ਹਾਂ ਅਤੇ ਲੋਕਤੰਤਰ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਰਾਜਨੀਤਿਕ ਪਾਰਟੀਆਂ 'ਚ ਪਾਰਦਿਸ਼ਤਾ ਕਾਇਮ ਕਰਨੀ ਚਾਹੀਦੀ ਹੈ ਅਤੇ ਇਸ ਦੇ ਨਾਲ ਹੀ ਚੋਣ ਸੁਧਾਰ ਕਰਨੇ ਹੋਣਗੇ।''

ਉਨ੍ਹਾਂ ਨੇ ਕਿਹਾ ਕਿ ਚੋਣਾਂ ਦੀ ਸਰਕਾਰੀ ਫੰਡਿੰਗ ਜ਼ਰੂਰੀ ਹੈ ਕਿਉਂਕਿ ਰਾਜਨੀਤਿਕ ਪਾਰਟੀਆਂ ਚੋਣਾਂ ਦੌਰਾਨ ਕਾਲੇਧਨ ਦੀ ਵਰਤੋਂ ਕਰਦੀਆਂ ਹਨ। ਉਨ੍ਹਾਂ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਹਾਲ ਦੀਆਂ ਲੋਕ ਸਭਾ ਚੋਣਾਂ 'ਚ ਕਰੋੜਾ ਰੁਪਏ ਖਰਚ ਕੀਤੇ ਗਏ। ਉਨ੍ਹਾਂ ਨੇ ਕਿਹਾ, ''ਕੁਝ ਲੋਕ ਕਹਿ ਰਹੇ ਹਨ ਕਿ ਇਹ ਹਜ਼ਾਰਾਂ ਕਰੋੜਾਂ ਰੁਪਏ ਦੀ ਰਾਸ਼ੀ ਹੈ। ਮੈਂ ਜਾਣਨਾ ਚਾਹੁੰਦੀ ਹਾਂ ਕਿ ਇਹ ਪੈਸਾ ਆਇਆ ਕਿੱਥੋ? ਹਰ ਪਾਰਟੀ ਇੰਨੀ ਜ਼ਿਆਦਾ ਧਨਰਾਸ਼ੀ ਖਰਚ ਤਾਂ ਨਹੀ ਕਰ ਸਕਦਾ। ਇਹ ਭ੍ਰਿਸ਼ਟਾਚਾਰ ਹੈ। ਵੱਖ-ਵੱਖ ਫਰਜੀ ਖਾਤਿਆਂ 'ਚ ਪੈਸੇ ਭੇਜੇ ਗਏ। ਆਰ. ਟੀ. ਜੀ. ਐੱਸ. ਰਾਹੀਂ ਪੈਸਿਆਂ ਦਾ ਟਰਾਂਸਫਰ ਹੋਇਆ।''