ਸਖਤ ਟ੍ਰੈਫਿਕ ਨਿਯਮਾਂ ਦਾ ਟੀਚਾ ਸੜਕ ਹਾਦਸਿਆਂ ਚ ਕਮੀ ਲਿਆਉਣਾ : ਗਡਕਰੀ
gaddd.jpgਨਵੀਂ ਦਿੱਲੀਕੇਂਦ ਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ 'ਤੇ ਲਗਾਏ ਗਏ ਭਾਰੀ-ਭਰਕਮ ਜ਼ੁਰਮਾਨੇ ਦਾ ਟੀਚਾ ਸੜਕ ਹਾਦਸਿਆਂ 'ਚ ਕਮੀ ਲਿਆਉਣਾ ਹੈ। ਗਡਕਰੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਿਯਮਾਂ ਦਾ ਪਾਲਨ ਕਰਦਾ ਹੈ ਤਾਂ
ਉਸ ਨੂੰ ਜ਼ੁਰਮਾਨੇ ਦਾ ਡਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਟ੍ਰੈਫਿਕ ਨਿਯਮਾਂ ਦਾ ਪਾਲਨ ਕਰ ਰਿਹਾ ਹੈ ਤਾਂ ਉਸ ਨੂੰ ਜ਼ੁਰਮਾਨੇ ਦਾ ਡਰ ਕਿਉਂ? ਲੋਕਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਭਾਰਤ 'ਚ ਵਿਦੇਸ਼ ਦੀ ਤਰ੍ਹਾਂ ਸੜਕਾਂ ਸੁਰੱਖਿਅਤ ਹੋ ਜਾਣਗੀਆਂ, ਜਿਥੇ ਲੋਕ ਅਨੁਸ਼ਾਸਨ ਦੇ ਨਾਲ ਟ੍ਰੈਫਿਕ ਨਿਯਮਾਂ ਦਾ ਪਾਲਨ ਕਰਦੇ ਹਨ। ਕੀ ਇਨਸਾਨਾਂ ਦੀ ਜਾਨ ਦੀ ਕੀਮਤ ਨਹੀਂ ਹੈ? ਗਡਕਰੀ ਨੇ ਕਿਹਾ ਕਿ ਕਠੋਰ ਨਿਯਮ ਜ਼ਰੂਰ ਸਨ ਕਿਉਂਕਿ ਲੋਕ ਆਵਾਜਾਈ ਨਿਯਮਾਂ ਨੂੰ ਹਲਕੇ 'ਚ ਲੈਂਦੇ ਸਨ ਅਤੇ ਲੋਕਾਂ 'ਚ ਇਨ੍ਹਾਂ ਨਿਯਮਾਂ ਦਾ ਕੋਈ ਡਰ ਜਾਂ ਸਨਮਾਨ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਮੁੱਦੇ ਨੂੰ ਲੈ ਕੇ ਸੰਵੇਦਨਸ਼ੀਲ ਹਾਂ। ਉਨ੍ਹਾਂ ਲੋਕਾਂ ਤੋਂ ਪੁੱਛੀਏ ਜਿਨ੍ਹਾਂ ਨੇ ਸੜਕ ਹਾਦਸਿਆਂ 'ਚ ਆਪਣੇ ਕਿਸੇ ਕਰੀਬੀ ਨੂੰ ਖੋਇਆ ਹੈ। ਸੜਕ ਹਾਦਸਿਆਂ ਦੇ 65 ਫੀਸਦੀ ਸ਼ਿਕਾਰ 18 ਤੋਂ 35 ਸਾਲ ਦੇ ਹੁੰਦੇ ਹਨ, ਉਨ੍ਹਾਂ ਦੇ ਪਰਿਵਾਰਾਂ ਤੋਂ ਪੁੱਛੀਏ ਕਿ ਉਨ੍ਹਾਂ ਨੂੰ ਕਿੰਝ ਲੱਗਦਾ ਹੈ। ਮੈਂ ਖੁਦ ਸੜਕ ਹਾਦਸੇ ਦਾ ਪੀੜਤ ਹਾਂ। ਇਹ ਸੋਚ-ਸਮਝ ਕੇ ਉਠਾਇਆ ਗਿਆ ਕਦਮ ਹੈ ਅਤੇ ਚਾਹੇ ਕਾਂਗਰਸ ਹੋਵੇ ਜਾਂ ਤ੍ਰਿਣਮੂਲ ਅਤੇ ਟੀ.ਆਰ.ਐੱਸ., ਸਾਰੇ ਦਲਾਂ ਦੀ ਸਹਿਮਤੀ ਲਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਨਿਯਮਾਂ ਦੀ ਉਲੰਘਣ ਕਰਨ ਵਾਲਿਆਂ 'ਤੇ ਸਮਾਨ ਰੂਪ ਨਾਲ ਕਾਰਵਾਈ ਕਰਦੇ ਹਾਂ। ਉਸ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਹੈ ਕਿ ਉਲੰਘਣ ਕਰਨ ਵਾਲਾ ਕੋਈ ਕੇਂਦਰੀ ਮੰਤਰੀ ਜਾਂ ਮੁੱਖ ਮਤੰਰੀ, ਕੋਈ ਵੱਡਾ ਅਧਿਕਾਰੀ ਹੈ ਜਾਂ ਪੱਤਰਕਾਰ, ਨਿਯਮਾਂ ਦਾ ਉਲੰਘਣ ਕਰੇਗਾ, ਉਸ ਨੂੰ ਜ਼ੁਰਮਾਨਾ ਦੇਣਾ ਹੀ ਹੋਵੇਗਾ।