ਨੋਬਲ ਪੁਰਸਕਾਰ 2019 : ਮੈਡੀਕਲ ਖੇਤਰ ਦੇ ਨੋਬਲ ਜੇਤੂਆਂ ਦਾ ਐਲਾਨ
np.jpgਸਟਾਕਹੋਲਮ - ਇਸ ਸਾਲ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਅੱਜ ਮਤਲਬ 7 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਸਭ ਤੋਂ ਪਹਿਲਾਂ ਮੈਡੀਕਲ ਖੇਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਗਿਆ ਹੈ। ਇਹ ਪੁਰਸਕਾਰ ਅਮਰੀਕਾ ਦੇ ਵਿਲੀਅਮ ਜੀ. ਕਾਏਲਿਨ ਜੂਨੀਅਰ ਅਤੇ ਗ੍ਰੇਗ ਐੱਲ. ਸੇਮੇਂਜ਼ਾ, ਬ੍ਰਿਟੇਨ ਦੇ ਸਰ ਪੀਟਰ ਰੈਟਕਲਿਫ ਨੂੰ ਦਿੱਤਾ ਜਾਵੇਗਾ। ਇਨ੍ਹਾਂ ਨੇ ਅਜਿਹੇ ਸੈੱਲਾਂ ਦੀ ਖੋਜ ਕੀਤੀ ਹੈ ਜੋ ਆਕਸੀਜਨ ਦੀ ਮੌਜੂਦਗੀ ਦੇ ਅਨੁਕੂਲ ਹਨ। ਇਸ ਮਗਰੋਂ 8 ਤਰੀਕ ਨੂੰ
 ਭੌਤਿਕੀ, 9 ਨੂੰ ਰਸਾਇਣ, 10 ਨੂੰ ਸਾਹਿਤ ਅਤੇ 11 ਨੂੰ ਸ਼ਾਂਤੀ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਹੋਵੇਗਾ। ਸਭ ਤੋਂ ਅਖੀਰ ਵਿਚ 14 ਅਕਤੂਬਰ ਨੂੰ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਦਾ ਐਲਾਨ ਹੋਵੇਗਾ। ਇਸ ਬਾਰੇ ਵਿਚ ਜੇਤੂਆਂ ਦੇ ਨਾਮ ਨੂੰ ਲੈ ਕੈ ਚਰਚਾ ਦੌਰ ਸ਼ੁਰੂ ਹੋ ਗਿਆ ਹੈ।

    2019 Nobel Prize for Medicine has been awarded jointly to William G. Kaelin Jr, Sir Peter J. Ratcliffe and Gregg L. Semenza “for their discoveries of how cells sense and adapt to oxygen availability.” pic.twitter.com/2poqKP0hQq
    — ANI (@ANI) October 7, 2019

ਇੱਥੇ ਦੱਸ ਦਈਏ ਕਿ ਮੈਡੀਕਲ ਦੇ ਖੇਤਰ ਵਿਚ 1901 ਤੋਂ 2018 ਤੱਕ 109 ਨੋਬਲ ਪੁਰਸਕਾਰ ਦਿੱਤੇ ਜਾ ਚੁੱਕੇ ਹਨ। ਕੁੱਲ 216 ਜੇਤੂਆਂ ਵਿਚ 12 ਔਰਤਾਂ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿਚ ਦੋ ਔਰਤਾਂ ਨੂੰ ਸਾਲ 2009 ਵਿਚ ਇਕੱਠੇ ਸਨਮਾਨਿਤ ਕੀਤਾ ਗਿਆ ਸੀ। ਸਵੀਡਨ ਦੀ ਰਾਜਧਾਨੀ ਸਟਾਕਹੋਲਮ ਵਿਚ ਸਵੀਡਿਸ਼ ਅਕੈਡਮੀ 2018 ਅਤੇ  2019 ਦੋਹਾਂ ਸਾਲਾਂ ਲਈ ਸਾਹਿਤ ਨੋਬਲ ਪੁਰਸਕਾਰ ਦਾ ਐਲਾਨ ਕਰੇਗੀ। ਬੀਤੇ ਸਾਲ ਯੌਨ ਸ਼ੋਸ਼ਣ ਦੇ ਮਾਮਲੇ ਕਾਰਨ 2018 ਦਾ ਸਾਹਿਤ ਨੋਬਲ ਪੁਰਸਕਾਰ ਦੇ ਐਲਾਨ ਨੂੰ ਅਕੈਡਮੀ ਨੇ ਮੁਅੱਤਲ ਕਰ ਦਿੱਤਾ ਸੀ।