ਜਰਮਨੀ: ਕੋਲੇ ਦੀ ਖਦਾਨ ਚ ਹਾਦਸੇ ਦੌਰਾਨ ਫਸੇ 35 ਮਜ਼ਦੂਰ
ger_m.jpgਬਰਲਿਨ- ਜਰਮਨੀ 'ਚ ਸ਼ੁੱਕਰਵਾਰ ਨੂੰ ਇਕ ਖਦਾਨ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਹ ਹਾਦਸਾ ਜਰਮਨੀ ਦੇ ਟਿਟਚੇਥਲ ਸ਼ਹਿਰ 'ਚ ਵਾਪਰਿਆ ਹੈ। ਮੀਡੀਆ 'ਚ ਆਈਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਇਸ ਦੌਰਾਨ 35 ਦੇ ਕਰੀਬ ਲੋਕ ਖਦਾਨ 'ਚ ਫਸ ਗਏ ਹਨ। ਸਿਨਹੂਆ ਪੱਤਰਕਾਰ ਏਜੰਸੀ ਦੀ ਰਿਪੋਰਟ ਮੁਤਾਬਕ ਸ਼ਹਿਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਘਟਨਾ ਦੌਰਾਨ ਕਈ ਲੋਕ ਖਦਾਨ ਦੇ ਸੇਫਟੀ ਰੂਮ 'ਚ ਫਸ ਗਏ ਹਨ ਤੇ ਉਨ੍ਹਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਘਟਨਾ ਬਾਰੇ ਅਜੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ।