ਭਾਰਤ-ਚੀਨ ਇੰਨੇ ਸਮਝਦਾਰ ਹਨ ਕਿ ਤਣਾਅ ਘੱਟ ਕਰ ਸਕਦੇ ਹਨ: ਰਾਜਨਾਥ
raj___j.jpgਬੁਮਲਾ -ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਸਰਹੱਦ ਦੇ ਮੁੱਦੇ ’ਤੇ ਭਾਰਤ ਅਤੇ ਚੀਨ ਦੀ ਧਾਰਨਾ ’ਚ ਤਰਕ ਦੇ ਬਾਵਜੂਦ ਦੋਵਾਂ ਦੇਸ਼ਾਂ ਦੀਆਂ ਫੌਜਾਂ ਇੰਨੀਆਂ ਸਮਝਦਾਰ ਹਨ ਕਿ ਉਹ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਤਣਾਅ ਘੱਟ ਕਰ ਸਕਦੀਆਂ ਹਨ। ਉਨ੍ਹਾਂ ਨੇ
ਨਾਲ ਹੀ ਕਿਹਾ ਕਿ ਬੁਮ ਲਾ ਦੱਰਾ ਦੇ ਨੇੜੇ ਐੱਲ.ਸੀ.ਏ ’ਤੇ ਕੋਈ ਤਣਾਅ ਨਹੀਂ ਹੈ। ਸਿੰਘ ਨੇ ਭਾਰਤ-ਚੀਨ ਸਰਹੱਦ ’ਤੇ ਬੁਮ ਲਾ ਦੀ ਮੋਹਰਲੀ ਚੌਕੀਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਹਰ ਤਰ੍ਹਾਂ ਦੇ ਹਾਲਾਤ ’ਚ ‘ਬਹੁਤ ਪਰਪੱਕਤਾ’ ਦਿਖਾਉਣ ਲਈ ਭਾਰਤੀ ਫੌਜ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, ‘‘ ਮੈਨੂੰ ਇੱਥੇ ਜਵਾਨਾ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ’’। ਮੈਨੂੰ ਆਪਣੇ ਜਵਾਨਾਂ ਤੋਂ ਇਹ ਜਾਣ ਕਿ ਬਹੁਤ ਖੁਸ਼ੀਂ ਹੋਈ ਕਿ ਭਾਰਤ-ਚੀਨ ਦੀ ਇਸ ਸਰਹੱਦ ’ਤੇ, ਜੋ ਕਿ ਐੱਲ.ਏ.ਸੀ. ਹੈ, ਅਸੀਂ ਬਹੁਤ ਸਮਝਦਾਰੀ ਨਾਲ ਕੰਮ ਕਰ ਰਹੇ ਹਾਂ। ਚੀਨ ਦੀ ਪੀ.ਐੱਲ.ਏ. (ਪੀਪਲਜ਼ ਲਿਬਰੇਸ਼ਨ ਆਰਮੀ) ਵੀ ਸਮਝਦਾਰੀ ਨਾਲ ਕੰਮ ਕਰ ਰਹੀ ਹੈ। ਬੁਮਲਾ ਦੱਰਾ ਦੇ ਨੇੜੇ ਇਸ ਐੱਲ.ਏ.ਸੀ. ’ਚ ਕੋਈ ਤਣਾਅ ਨਹੀਂ ਹੈ।

ਦੱਸਣਯੋਗ ਹੈ ਕਿ ਰਾਜਨਾਥ ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜੋਗਿੰਦਰ ਸਿੰਘ ਦੇ ਸਮਾਰਕ ਦੇ ਦਰਸ਼ਨ ਕੀਤੇ। ਰਾਜਨਾਥ ਨੇ ਟਵੀਟ 'ਚ ਲਿਖਿਆ ਹੈ,   "ਅਰੁਣਾਚਲ ਪ੍ਰਦੇਸ਼ ਦੇ ਬੁਮ ਲਾ ਸੈਕਟਰ 'ਚ ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਦੀ ਸਮਿ੍ਰਤੀ ਸਥਾਨ ਦੇ ਦਰਸ਼ਨ ਕਰਨ ਦਾ ਅੱਜ ਮੌਕਾ ਮਿਲਿਆ।1962 ਦੇ ਯੁੱਧ ਦੇ ਸਮੇਂ ਉਨ੍ਹਾਂ ਨੇ ਬੇਮਿਸਾਲ ਹਿੰਮਤ ਅਤੇ ਸ਼ਕਤੀ ਦਿਖਾਉਂਦੇ ਹੋਏ ਬਲੀਦਾਨ ਦਿੱਤਾ ਸੀ, ਜਿੱਥੇ ਉਹ ਸ਼ਹੀਦ ਹੋਏ ਅੱਜ ਉਸ ਮਿੱਟੀ ਨੂੰ ਮੱਥੇ 'ਤੇ ਲਾ ਲਿਆ ਹੈ।"