ਜਰਮਨੀ ਦੇ ਸਾਬਕਾ ਰਾਸ਼ਟਰਪਤੀ ਦੇ ਬੇਟੇ ਦੀ ਚਾਕੂ ਮਾਰ ਕੇ ਹੱਤਿਆ
ger.jpgਫ੍ਰੈਂਕਫਰਟ- ਜਰਮਨੀ 'ਚ ਇਕ ਹਮਲਾਵਰ ਨੇ ਇਕ ਹਸਪਤਾਲ 'ਚ ਹਮਲਾ ਕਰਕੇ ਸਾਬਕਾ ਰਾਸ਼ਟਰਪਤੀ ਰਿਚਰਡ ਫੋਨ ਦੇ ਬੇਟੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਜਦਕਿ ਹਮਲੇ 'ਚ ਇਕ ਹੋਰ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਫ੍ਰਿਤਜ਼ ਫੋਨ
ਵਾਈਝਕਰ (59) 'ਤੇ ਹੋਏ ਹਮਲੇ ਦਾ ਕਾਰਨ ਸਾਫ ਨਹੀਂ ਹੋਇਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਮੰਗਲਵਾਰ ਸ਼ਾਮ ਦੀ ਹੈ।ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਫੋਨ ਵਾਈਝਕਰ ਇਕ ਡਾਕਟਰ ਸਨ ਤੇ ਚਾਕੂ ਹਮਲੇ ਤੋਂ ਕੁਝ ਹੀ ਚਿਰ ਪਹਿਲਾਂ ਉਨ੍ਹਾਂ ਨੇ ਪੱਛਮੀ ਬਰਲਿਨ ਦੇ ਕੋਲ ਸ਼ਾਲੋਰਟੇਨਬਰਗ ਦੇ ਹਸਪਤਾਲ 'ਚ ਲਿਵਰ ਦੀ ਬੀਮਾਰੀ 'ਤੇ ਸਪੀਚ ਦਿੱਤੀ ਸੀ। ਘਟਨਾ ਤੋਂ ਬਾਅਦ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਉਨ੍ਹਾਂ ਨੇ ਦਮ ਤੋੜ ਦਿੱਤਾ। ਉਥੇ ਮੌਜੂਦ ਹੋਰਾਂ ਲੋਕਾਂ ਨੇ ਸ਼ੱਕੀ ਨੂੰ ਫੜ ਲਿਆ। ਇਸ ਦੌਰਾਨ ਹਮਲਾਵਰ ਦੇ ਹਮਲੇ 'ਚ ਇਕ ਹੋਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।