ਅਗਨੀ-3 ਮਿਜ਼ਾਈਲ ਦਾ ਪਹਿਲੀ ਵਾਰ ਰਾਤ ਨੂੰ ਕੀਤਾ ਸਫਲ ਪ੍ਰੀਖਣ
agni_3.jpgਬਾਲਾਸੌਰ -(ਮੀਡੀਦੇਸਪੰਜਾਬ)-  ਪ੍ਰਮਾਣੂ ਹਥਿਆਰ ਲਿਜਾਣ 'ਚ ਸਮਰੱਥ ਅਗਨੀ-3 ਬੈਲਿਸਟਿਕ ਮਿਜ਼ਾਈਲ ਦਾ ਸ਼ਨੀਵਾਰ ਨੂੰ ਇਥੇ ਇਕ ਮੋਬਾਇਲ ਲਾਂਚਰ ਨਾਲ ਪਹਿਲੀ ਵਾਰ ਰਾਤ ਨੂੰ ਪ੍ਰੀਖਣ ਕੀਤਾ ਗਿਆ। ਰੱਖਿਆ ਸੂਤਰਾਂ ਨੇ ਦੱਸਿਆ ਹੈ ਕਿ ਓਡੀਸ਼ਾ ਤੱਟ 'ਤੇ ਏ.ਪੀ.ਜੇ. ਅਬਦੁਲ ਕਲਾਮ ਟਾਪੂ ਸਥਿਤ ਇੰਟੀਗ੍ਰੇਟਿਡ ਟੈਸਟ ਰੇਂਜ ਤੋਂ 7.20 ਵਜੇ 'ਤੇ ਇਸ ਮਿਜ਼ਾਈਲ ਦਾ ਪ੍ਰ੍ਰੇਖਣ ਕੀਤਾ ਗਿਆ।
ਹੁਣ ਮਿਜ਼ਾਈਲ ਦੇ ਪ੍ਰੇਖਣ ਪੱਥ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਮਿਸ਼ਨ ਦੇ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਅਗਨੀ-3 ਮਿਜ਼ਾਈਲ 3500 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਟੀਚੇ ਨੂੰ ਵਿੰਨ੍ਹਣ 'ਚ ਸਮਰੱਥ ਹੈ। ਰੱਖਿਆ ਮਾਹਰਾਂ ਨੇ ਦੱਸਿਆ ਹੈ ਕਿ ਮਿਜ਼ਾਈਲ ਦੀ ਲੰਬਾਈ 17 ਮੀਟਰ ਅਤੇ ਵਿਆਸ 2 ਮੀਟਰ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ) ਦੇ ਇੱਕ ਮਾਹਰ ਨੇ ਕਿਹਾ, ''ਅਗਨੀ-3 ਸੀਰੀਜ਼ 'ਚ ਇਹ ਚੌਥੀ ਯੂਜ਼ਰ ਪ੍ਰੀਖਣ ਹੈ ਜੋ ਮਿਜ਼ਾਈਲ ਦੇ ਕੰਮ ਪ੍ਰਦਰਸ਼ਨ ਨੂੰ ਦੁਹਰਾਉਣ ਲਈ ਕੀਤਾ ਗਿਆ ਸੀ। ਪਹਿਲੀ ਵਾਰ ਰਾਤ ਦੇ ਸਮੇਂ 'ਚ ਪ੍ਰੀਖਣ ਕੀਤਾ ਗਿਆ। ਅਗਨੀ-3 ਹਾਈਬ੍ਰਿਡ ਦਿਸ਼ਾ ਨਿਰਦੇਸ਼ਨ ਅਤੇ ਕੰਟਰੋਲ ਪ੍ਰਣਾਲੀ ਨਾਲ ਲੈਸ ਹੈ। ਇਸ 'ਤੇ ਆਧੁਨਿਕ ਕੰਪਿਊਟਰ ਵੀ ਲੱਗਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਭਾਰਤ ਨੇ ਇਸ ਤੋਂ ਪਹਿਲਾਂ 2,000 ਕਿਲੋਮੀਟਰ ਦੀ ਮਾਰੂ ਸਮਰੱਥਾ ਰੱਖਣ ਵਾਲੀ ਅਗਨੀ-2 ਬੈਲਿਸਿਟਕ ਮਿਜ਼ਾਈਲ ਦਾ ਓਡੀਸ਼ਾ ਦੇ ਬਾਲਾਸੇਰ ਤੋਂ ਸਫਲ ਰਾਤ ਨੂੰ ਪ੍ਰੀਖਣ ਕੀਤਾ। ਅਗਨੀ-2 ਮਿਜ਼ਾਈਲ ਦਾ ਪ੍ਰੀਖਣ ਪਿਛਲੇ ਸਾਲ ਕੀਤਾ ਗਿਆ ਸੀ ਪਰ ਰਾਤ ਦੇ ਸਮੇਂ ਇਸ ਦਾ ਪ੍ਰੀਖਣ ਪਹਿਲੀ ਵਾਰ ਹੋਇਆ ਹੈ। ਇਸ ਦੀ ਮਾਰੂ ਸਮਰੱਥਾ 2,000 ਤੋਂ ਵੱਧ ਕੇ 3,000 ਕਿ.ਮੀ ਤੱਕ ਕੀਤਾ ਜਾ ਸਕਦਾ ਹੈ। ਅਗਨੀ-2 ਮਿਜ਼ਾਈਲ ਨਿਊਕਲੀਅਰ ਹਥਿਆਰ ਲਿਜਾਣ 'ਚ ਸਮਰੱਥ ਹੈ।