ਝਾਰਖੰਡ ਚ ਅੱਜ ਦੋ ਜਨਸਭਾਵਾਂ ਨੂੰ ਸੰਬੋਧਿਤ ਕਰਨਗੇ PM ਮੋਦੀ (ਪੜ੍ਹੋ 3 ਦਸੰਬਰ ਦੀਆਂ ਖਾਸ ਖਬਰਾਂ)
mod.jpgਨਵੀਂ ਦਿੱਲੀ -(ਮੀਡੀਦੇਸਪੰਜਾਬ)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝਾਰਖੰਡ ਵਿਧਾਨ ਸਭਾ ਚੋਣ ਦੇ ਦੂਜੇ ਦੌਰ ਦੀ ਵੋਟਿੰਗ ਤੋਂ ਪਹਿਲਾਂ ਅੱਜ ਖੁੰਟੀ ਤੇ ਜਮਸ਼ੇਦਪੁਰ 'ਚ ਦੋ ਚੋਣ ਸਭਾਵਾਂ ਨੂੰ ਸੰਬੋਧਿਤ ਕਰਨਗੇ। ਭਾਜਪਾ ਬੁਲਾਰਾ ਸ਼ਿਵ ਪੂਜਨ ਪਾਠਕ ਨੇ ਸੋਮਵਾਰ ਨੂੰ ਇਥੇ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਪਹਿਲੀ ਸਭਾ ਖੁੰਟੀ 'ਚ ਸਵੇਰੇ ਕਰੀਬ 11 ਵਜੇ ਆਯੋਜਿਤ ਹੋਵੇਗੀ ਜਿਸ ਤੋਂ ਬਾਅਦ ਉਹ ਦੁਪਹਿਰ ਕਰੀਬ 1 ਵਜੇ ਜਮਸ਼ੇਦਪੁਰ 'ਚ ਦੂਜੀ ਸਭਾ ਨੂੰ ਸੰਬੋਧਿਤ ਕਰਨਗੇ।
CAB ਨੂੰ ਲੈ ਕੇ ਅਮਿਤ ਸ਼ਾਹ ਨੂੰ ਮਿਲਣਗੇ ਮਣੀਪੁਰ ਦੇ ਸਾਮਾਜਿਕ ਸੰਗਠਨ
ਮਣੀਪੁਰ ਦੇ ਮੁੱਖ ਮੰਤਰੀ ਐੱਨ. ਬਿਰੇਨ ਸਿੰਘ, ਸੂਬੇ ਦੇ ਨਾਗਰਿਕ ਸਾਮਾਜ ਸੰਗਠਨਾਂ ਅਤੇ ਰਾਜਨੀਤਕ ਦਲਾਂ ਦੇ ਨੁਮਾਇੰਦੇ ਨਾਗਰਿਕ (ਸੋਧ) ਬਿੱਲ 'ਤੇ ਚਰਚਾ ਲਈ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਇਸ ਬਿੱਲ ਨੂੰ ਸੰਸਦ ਦੇ ਮੌਜੂਦਾ ਸੈਸ਼ਨ 'ਚ ਰੱਖੇ ਜਾਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਹ ਨੁਮਾਇੰਦਿਆਂ ਨੂੰ ਮਿਲਣਗੇ ਜਿਨ੍ਹਾਂ 'ਚ ਮਣੀਪੁਰ ਪੀਪਲ ਅਗੇਂਸਟ ਸਿਟਿਜ਼ਨਸ਼ਿਪ ਬਿੱਲ ਦੇ 9 ਨੁਮਾਇੰਦੇ ਵੀ ਸ਼ਾਮਲ ਹੋਣਗੇ।

ਹੈਦਰਾਬਾਦ ਗੈਂਗਰੇਪ ਨੂੰ ਲੈ ਕੇ ਜੰਤਰ-ਮੰਤਰ 'ਤੇ ਬੈਠੇਗੀ ਸਵਾਤੀ ਮਾਲੀਵਾਲ
ਦਿੱਲੀ ਇਸਤਰੀ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਸਾਹਮਣੇ ਆਈਆਂ ਜਬਰ-ਜ਼ਨਾਹ ਦੀਆਂ ਘਿਨੌਣੀਆਂ ਵਾਰਦਾਤਾਂ ਦੇ ਖਿਲਾਫ ਅੱਜ ਮੰਗਲਵਾਰ ਤੋਂ ਮਰਨ ਵਰਤ 'ਤੇ ਬੈਠੇਗੀ। ਉਹ ਜੰਤਰ-ਮੰਤਰ 'ਤੇ ਮਰਨ ਵਰਤ ਆਰੰਭ ਕਰੇਗੀ। ਇਕ ਬਿਆਨ ਵਿਚ ਮਾਲੀਵਾਲ ਨੇ ਕਿਹਾ ਕਿ ਦੇਸ਼ ਵਿਚ ਜੋ ਕੁਝ ਵਾਪਰ ਰਿਹਾ ਹੈ, ਉਸ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ, ਘੱਟ ਹੈ। ਦੇਸ਼ ਵਿਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਜੋ ਕੁਝ ਹੋ ਰਿਹਾ ਹੈ, ਉਸ ਨੇ ਮੇਰੀ ਜ਼ਮੀਰ ਨੂੰ ਹਲੂਣ ਦਿੱਤਾ ਹੈ। ਇਸ ਲਈ ਮੈਂ ਮਰਨ ਵਰਤ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਅੱਜ ਤੋਂ ਚਾਰ ਦਿਨੀਂ ਯਾਤਰਾ 'ਤੇ ਫੌਜ ਮੁਖੀ ਬਿਪਿਨ ਰਾਵਤ
ਫੌਜ ਮੁਖੀ ਜਨਰਲ ਬਿਪਿਨ ਰਾਵਤ ਦੋ-ਪੱਖੀ ਫੌਜ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਟੀਚੇ ਨਾਲ ਅੱਜ ਜਾਪਾਨ ਦੀ ਚਾਰ ਦਿਨੀਂ ਯਾਤਰਾ 'ਤੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਉਭਰਦੇ ਖੇਤਰੀ  ਸੁਰੱਖਿਆ ਦੇ ਮੱਦੇਨਜ਼ਰ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਹੋਰ ਵਧਾਉਣ ਨੂੰ ਲੈ ਕੇ ਫੌਜ ਮੁਖੀ 'ਜਾਪਾਨ ਸੈਲਫ ਡਿਫੈਂਸ ਫੋਰਸ' ਦੇ ਚੋਟੀ ਅਧਿਕਾਰੀ ਨਾਲ ਗੱਲਬਾਤ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਨਿਊਜ਼ੀਲੈਂਡ ਬਨਾਮ ਇੰਗਲੈਂਡ (ਦੂਜਾ ਟੈਸਟ ਮੈਚ, ਪੰਜਵਾਂ ਦਿਨ)
ਬਾਸਕਟਬਾਲ : ਐੱਨ. ਬੀ. ਏ. ਪ੍ਰੋ ਬਾਸਕਟਬਾਲ ਲੀਗ-2019/20
ਮੁੱਕੇਬਾਜ਼ੀ : ਬਿੱਗ ਬਾਊਟ ਲੀਗ ਮੁੱਕੇਬਾਜ਼ੀ ਟੂਰਨਾਮੈਂਟ-2019
ਕ੍ਰਿਕਟ : ਮਜਾਂਸ਼ੀ ਸੁਪਰ ਲੀਗ-2019 ਕ੍ਰਿਕਟ ਟੂਰਨਾਮੈਂਟ