ਸਾਬਕਾ ਪੀ.ਐੱਮ. ਦੇ ਸਮਰਥਕ ਚ ਆਏ ਐੱਚ.ਐੱਸ.ਫੂਲਕਾ
s_pm.jpgਦਿੱਲੀ  -(ਮੀਡੀਦੇਸਪੰਜਾਬ) ਸਾਬਕਾ ਪੀ.ਐੱਮ. ਦੇ ਸਮਰਥਕ 'ਚ ਆਏ ਐੱਚ.ਐੱਸ.ਫੂਲਕਾ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਜੋ ਕਿਹਾ ਸਹੀ ਕਿਹਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦਿੱਲੀ 'ਚ ਜਦੋਂ 1984 ਸਿੱਖ ਵਿਰੋਧੀ ਦੰਗੇ ਹੋ ਰਹੇ ਸਨ ਤਾਂ ਮਨਮੋਹਨ ਸਿੰਘ ਉਸ ਸਮੇਂ ਦੇ ਗ੍ਰਹਿ
ਮੰਤਰੀ ਨਰਸਿਮਹਾ ਰਾਵ ਕੋਲ ਗਏ ਸਨ। ਉਨ੍ਹਾਂ ਨੇ ਰਾਵ ਨੂੰ ਕਿਹਾ ਸੀ ਕਿ ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਆਰਮੀ ਫੌਜ ਬੁਲਾ ਲੈਣੀ ਚਾਹੀਦੀ ਹੈ। ਫੂਲਕਾ ਨੇ ਕਿਹਾ ਕਿ ਜੇਕਰ ਰਾਵ ਉਨ੍ਹਾਂ ਦੀ ਸਲਾਹ ਮੰਨ ਕੇ ਜ਼ਰੂਰੀ ਕਾਰਵਾਈ ਕਰ ਲੈਂਦੇ ਤਾਂ ਸ਼ਾਇਦ 1984 ਦੇ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਜਸਟਿਸ ਰੰਗਨਾਥ ਮਿਸ਼ਰਾ ਨੇ ਵੀ ਇਹ ਗੱਲ ਕਹੀ ਸੀ। ਫੂਲਕਾ ਨੇ ਕਿਹਾ ਕਿ ਜਸਟਿਸ ਰੰਗਨਾਥ ਮਿਸ਼ਰਾ ਨੇ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਉਸ ਸਮੇਂ ਦਿੱਲੀ 'ਚ 7 ਹਜ਼ਾਰ ਦੇ ਕਰੀਬ ਆਰਮੀ ਸੀ, ਜਿਸ ਨੂੰ ਤਾਇਨਾਤ ਕਰਨ 'ਤੇ ਕਈ ਲੋਕਾਂ ਦੀ ਜਾਨ ਬਚ ਜਾਣੀ ਸੀ। ਫੂਲਕਾ ਨੇ ਕਿਹਾ ਕਿ ਸਾਡੇ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਨਰਸਿਮ੍ਹਾ ਰਾਓ ਦਾ ਚਾਹੁੰਦੇ ਸੀ ਕਿ ਆਰਮੀ ਨੂੰ ਬੁਲਾ ਲਿਆ ਜਾਵੇ ਪਰ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਆਰਮੀ ਬੁਲਾਉਣ ਨਹੀਂ ਦਿੱਤੀ।