ਜਦੋਂ ਜਯਾ ਬੱਚਨ ਨੇ ਪੱਤਰਕਾਰ ਨੂੰ ਕਿਹਾ- ਕਿਤੇ ਮੈਂ ਤੁਹਾਨੂੰ ਫੜ ਕੇ ਨਾ ਮਾਰ ਦੇਵਾਂ
jya.jpgਨਵੀਂ ਦਿੱਲੀ/ਲਖਨਊ -(ਮੀਡੀਦੇਸਪੰਜਾਬ) ਸਮਾਜਵਾਦੀ ਪਾਰਟੀ (ਸਪਾ) ਦੀ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਜਯਾ ਬੱਚਨ ਨੇ ਯੂ.ਪੀ. 'ਚ ਔਰਤਾਂ ਨਾਲ ਹੋ ਰਹੇ ਅਪਰਾਧਾਂ ਨੂੰ ਲੈ ਕੇ ਯੋਗੀ ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ। ਜਯਾ ਬੱਚਨ ਨੇ ਕਿਹਾ ਕਿ ਯੂ.ਪੀ. 'ਚ ਕਿਤੇ ਵੀ ਕੋਈ ਸੁਰੱਖਿਅਤ ਨਹੀਂ ਹੈ। ਇਹੀ ਨਹੀਂ, ਉਨ੍ਹਾਂ
ਨੇ ਪੱਤਕਾਰਾਂ ਨੂੰ ਇਹ ਤੱਕ ਕਹਿ ਦਿੱਤਾ ਕਿ ਜੇਕਰ ਉਹ ਯੂ.ਪੀ. ਦੀਆਂ ਘਟਨਾਵਾਂ ਦੱਸਣ ਲੱਗੇਗੀ ਤਾਂ ਉਹ (ਪੱਤਰਕਾਰ) ਹੈਰਾਨ ਹੋ ਜਾਣਗੇ। ਮਹਿਲਾ ਅਪਰਾਧ ਦੇ ਮੁੱਦੇ 'ਤੇ ਜਯਾ ਬੱਚਨ ਇੰਨੀ ਨਾਰਾਜ਼ ਦਿੱਸੀ ਕਿ ਉਨ੍ਹਾਂ ਨੇ ਸਾਹਮਣੇ ਖੜ੍ਹੇ ਪੱਤਰਕਾਰਾਂ ਤੱਕ ਨੂੰ ਕਹਿ ਦਿੱਤਾ,''ਮੈਨੂੰ ਲੱਗਦਾ ਹੈ ਕਿ ਕਿਤੇ ਗੁੱਸੇ 'ਚ ਤੁਹਾਨੂੰ ਫੜ ਕੇ ਨਾ ਮਾਰ ਦੇਵਾਂ।'' ਹਾਲਾਂਕਿ ਇਸ ਦੇ ਤੁਰੰਤ ਬਾਅਦ ਮਾਹੌਲ ਨੂੰ ਹਲਕਾ ਕਰਨ ਲਈ ਉਹ ਹੱਸ ਪਈ।

    #WATCH Jaya Bachchan, SP MP on crimes against women: Yeh kya ho raha hai? Agar hum bohat sakht shabd use karte hai toh hume kaha jata hai ki aapko yeh nahi bolna chahiye tha...Abhi mujhe aisa lagta hai kahi gusse mein mein, aap log mere saamne khade hai, aapko pakad ke na maar du pic.twitter.com/1HT9g0JkV8
    — ANI (@ANI) December 5, 2019

ਬਲਾਤਕਾਰੀਆਂ ਨੂੰ ਭੀੜ ਦੇ ਹਵਾਲੇ ਕੀਤਾ ਜਾਵੇ
ਦੱਸਣਯੋਗ ਹੈ ਕਿ ਹੈਦਰਾਬਾਦ 'ਚ ਡਾਕਟਰ ਨਾਲ ਰੇਪ ਅਤੇ ਕਤਲ ਦੇ ਮਾਮਲੇ 'ਚ ਪਿਛਲੇ ਦਿਨੀਂ ਜਯਾ ਬੱਚਨ ਨੇ ਬਲਾਤਕਾਰੀਆਂ ਨੂੰ ਭੀੜ ਦੇ ਹਵਾਲੇ ਕਰਨ ਦਾ ਸੁਝਾਅ ਦੇ ਦਿੱਤਾ ਸੀ। ਹਾਲਾਂਕਿ ਹੈਦਰਾਬਾਦ ਦੀ ਘਟਨਾ ਤੋਂ ਬਾਅਦ ਵੀ ਦੇਸ਼ ਭਰ ਤੋਂ ਲਗਾਤਾਰ ਔਰਤਾਂ ਨਾਲ ਅਪਰਾਧ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਵੀਰਵਾਰ ਨੂੰ ਹੀ ਯੂ.ਪੀ. ਦੇ ਓਨਾਵ 'ਚ ਇਕ ਗੈਂਗਰੇਪ ਪੀੜਤਾ ਨੂੰ ਸਾੜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉੱਥੇ ਹੀ ਇਕ ਦਿਨ ਪਹਿਲਾਂ ਚਿੱਤਰਕੂਟ 'ਚ ਪੁਲਸ ਸੇਵਾ ਕੇਂਦਰ 'ਚ ਕੁੜੀ ਦੀ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਰੇਪ ਤੋਂ ਬਾਅਦ ਕੁੜੀ ਦੀ ਹੱਤਿਆ ਕਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
 

ਪੱਤਰਕਾਰ ਨੂੰ ਕਿਹਾ ਤੁਹਾਨੂੰ ਫੜ ਕੇ ਨਾ ਮਾਰ ਦੇਵਾਂ
ਉਨ੍ਹਾਂ ਨੇ ਅੱਗੇ ਕਿਹਾ,''ਇਹ ਕੀ ਹੋ ਰਿਹਾ ਹੈ। ਚਿੱਤਰਕੂਟ 'ਚ ਥਾਣੇ 'ਚ ਜੋ ਹੋਇਆ? ਸ਼ਰਮ ਦੀ ਗੱਲ ਹੈ। ਅਸੀਂ ਇਸ ਮੁੱਦੇ ਨੂੰ ਸਦਨ 'ਚ ਨਹੀਂ ਚੁੱਕ ਪਾ ਰਹੇ ਹਾਂ। ਜੇਕਰ ਅਸੀਂ ਬਹੁਤ ਸਖਤ ਸ਼ਬਦ ਵਰਤਦੇ ਹਾਂ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਤੁਹਾਨੂੰ ਇਹ ਨਹੀਂ ਬੋਲਣਾ ਚਾਹੀਦਾ ਸੀ। ਕੀ ਕਰਾਂ ਮੈਂ, ਹਾਲੇ ਤਾਂ ਮੈਨੂੰ ਲੱਗਦਾ ਹੈ ਕਿ ਕਿਤੇ ਗੁੱਸੇ 'ਚ ਮੈਂ, ਤੁਸੀਂ ਸਾਹਮਣੇ ਖੜ੍ਹੇ ਹੋ। ਤੁਹਾਨੂੰ ਫੜ ਕੇ ਨਾ ਮਾਰ ਦੇਵਾਂ।''
 

ਅਖਿਲੇਸ਼ ਨੇ ਵੀ ਸਾਧਿਆ ਯੋਗੀ ਸਰਕਾਰ 'ਤੇ ਨਿਸ਼ਾਨਾ
ਦੂਜੇ ਪਾਸੇ ਓਨਾਵ ਮਾਮਲੇ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਟਵੀਟ ਕੀਤਾ,''ਓਨਾਵ ਦੀ ਰੇਪ ਪੀੜਤਾ ਨੂੰ ਜਿਉਂਦੇ ਸਾੜੇ ਜਾਣ ਦੇ ਕੰਮ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਪ੍ਰਦੇਸ਼ ਦੀ ਭਾਜਪਾ ਸਰਕਾਰ ਦਾ ਸਮੂਹਕ ਅਸਤੀਫ਼ਾ ਹੋਣਾ ਚਾਹੀਦਾ। ਮਾਨਯੋਗ ਕੋਰਟ ਨੂੰ ਗੁਹਾਰ ਹੈ ਕਿ ਉਹ ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੀੜਤਾ ਦੇ ਇਲਾਜ ਅਤੇ ਸੁਰੱਖਿਆ ਦੀ ਤੁਰੰਤ ਵਿਵਸਥਾ ਦੇ ਨਿਰਦੇਸ਼ ਦੇਣ।''