J&K : ਫੌਜ ਚ ਸ਼ਾਮਲ ਹੋਏ 404 ਜਵਾਨ, ਮਾਂ ਨੇ ਲਾਇਆ ਗਲੇ ਤਾਂ ਭਰ ਆਈਆਂ ਅੱਖਾਂ
jvan.jpgਸ਼੍ਰੀਨਗਰ -(ਮੀਡੀਦੇਸਪੰਜਾਬ) ਜੰਮੂ-ਕਸ਼ਮੀਰ ਲਾਈਟ ਇੰਫੈਂਟਰੀ ਰੈਜੀਮੈਂਟ ਸੈਂਟਰ 'ਚ ਪਾਸਿੰਗ ਆਊਟ ਪਰੇਡ ਦਾ ਅੱਜ ਭਾਵ ਸ਼ਨੀਵਾਰ ਨੂੰ ਆਯੋਜਨ ਕੀਤਾ ਗਿਆ। ਇਸ ਦੌਰਾਨ ਜੰਮੂ-ਕਸ਼ਮੀਰ ਦੇ 400 ਤੋਂ ਵਧ ਨਵੇਂ ਸਿਖਲਾਈ ਪ੍ਰਾਪਤ ਨੌਜਵਾਨਾਂ ਨੂੰ ਫੌਜ 'ਚ ਭਰਤੀ ਕੀਤਾ ਗਿਆ। ਸੂਬੇ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਇਸ ਤਰ੍ਹਾਂ ਦੀ ਪਹਿਲੀ ਪਰੇਡ ਸੀ। ਪਰੇਡ ਪੂਰੀ ਹੋਣ ਤੋਂ ਬਾਅਦ ਕੁਝ ਅਜਿਹਾ ਮਾਹੌਲ ਸਾਹਮਣੇ ਆਇਆ, ਜਿਸ ਨੂੰ ਦੇਖ ਕੇ ਉੱਥੇ ਮੌਜੂਦ ਲੋਕਾਂ ਦੀਆਂ ਅੱਖਾਂ ਭਰ

ਆਈਆਂ। ਇਸ ਦੌਰਾਨ ਨੌਜਵਾਨ ਜਵਾਨਾਂ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰ ਸ਼ਾਮਲ ਸਨ। ਫੌਜ 'ਚ ਸ਼ਾਮਲ ਹੋਏ ਆਪਣੇ ਪੁੱਤਾਂ ਨੂੰ ਗਲੇ ਲਾਉਂਦੇ ਸਮੇਂ ਪਰਿਵਾਰ ਵਾਲਿਆਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸਨ।

PunjabKesari

ਪਾਸਿੰਗ ਆਊਟ ਪਰੇਡ ਦੀ ਸਮੀਖਿਆ ਸ਼੍ਰੀਨਗਰ ਸਥਿਤ ਚਿਨਾਰ ਕੋਰ ਦੇ ਕਮਾਂਡਿੰਗ ਲੈਫਟੀਨੈਂਟ ਜਨਰਲ ਕੇ. ਜੇ. ਐੱਸ. ਢਿੱਲੋਂ ਵੀ ਮੌਜੂਦ ਨੇ ਕੀਤੀ। ਫੌਜ 'ਚ ਸ਼ਾਮਲ ਹੋਏ ਸਾਰੇ ਜਵਾਨਾਂ ਨੂੰ ਉਨ੍ਹਾਂ ਨੇ ਵਧਾਈ ਨਾਲ ਹੀ ਉਤਸ਼ਾਹ ਵੀ ਵਧਾਇਆ। ਉਨ੍ਹਾਂ ਨੇ ਕਿਹਾ ਕਿ ਸਾਰੇ ਧਰਮਾਂ ਦੇ ਫੌਜੀ ਇਕ ਟੀਮ ਦੇ ਰੂਪ ਵਿਚ ਇਕੱਠੇ ਕੰਮ ਕਰਦੇ ਹਨ। ਜਿਸ ਤਰ੍ਹਾਂ ਭਾਰਤ ਨੇ ਸਾਰੇ ਧਰਮਾਂ ਦੀ ਸੁੰਦਰਤਾ ਨੂੰ ਅਪਣਾਇਆ ਹੈ, ਉਸੇ ਤਰ੍ਹਾਂ ਹੀ ਸਾਰੇ ਧਰਮਾਂ ਦੇ ਫੌਜੀਆਂ ਦੀ ਇਹ ਇਕ ਸ਼ਾਨਦਾਰ ਰੈਜੀਮੈਂਟ ਹੈ। ਢਿੱਲੋਂ ਨੇ ਕਿਹਾ ਕਿ ਜੰਮੂ-ਕਸ਼ਮੀਰ ਲਾਈਟ ਇੰਫੈਂਟਰੀ ਰੈਜੀਮੈਂਟ ਆਪਣੇ ਆਪ 'ਚ 'ਛੋਟਾ ਭਾਰਤ' ਹੈ। ਇਕ ਅਧਿਕਾਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ 404 ਨੌਜਵਾਨ ਨੂੰ ਫੌਜ ਦੇ ਜੰਮੂ ਅਤੇ ਕਸ਼ਮੀਰ ਲਾਈਟ ਇੰਫੈਂਟਰੀ ਰੈਜੀਮੈਂਟ 'ਚ ਇਕ ਸਾਲ ਦੀ ਸਖਤ ਸਿਖਲਾਈ ਪੂਰੀ ਕਰਨ ਤੋਂ ਬਾਅਦ ਭਰਤੀ ਕੀਤਾ ਗਿਆ ਸੀ।

PunjabKesari