ਮਰਿਆ ਹੋਇਆ ਸ਼ੇਰ ਹੈ ਪਾਕਿਸਤਾਨ : ਗੁਲਾਮ ਨਬੀ ਅਜ਼ਾਦ
sher.jpgਨਵੀਂ ਦਿੱਲੀ -(ਮੀਡੀਦੇਸਪੰਜਾਬ) ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਸਰਕਾਰ ਆਪਣੀਆਂ ਕਮੀਆਂ ਨੂੰ ਲੁਕਾਉਣ ਲਈ ਵਾਰ-ਵਾਰ ਉਸ ਪਾਕਿਸਤਾਨ ਦਾ ਨਾਮ ਲੈ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੀ ਹੈ, ਜੋ ਪਹਿਲਾਂ ਹੀ ਇਕ 'ਮਰੇ ਹੋਏ ਸ਼ੇਰ' ਵਾਂਗ ਹੈ। ਆਜ਼ਾਦ ਨੇ ਸੋਮਵਾਰ ਨੂੰ ਇੱਥੇ ਵਿਰੋਧੀ ਦਲਾਂ ਦੇ
ਨੇਤਾਵਾਂ ਨਾਲ ਸਾਂਝੇ ਪੱਤਰਕਾਰ ਸੰਮੇਲਨ 'ਚ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਸਰਕਾਰ ਕੋਲ ਆਰਥਿਕ, ਬੇਰੋਜ਼ਗਾਰ ਅਤੇ ਵਧਦੇ ਅਪਰਾਧ ਵਰਗੇ ਮੁੱਦਿਆਂ 'ਤੇ ਸਵਾਲ ਪੁੱਛੇ ਜਾਂਦੇ ਹਨ ਤਾਂ ਧਿਆਨ ਹਟਾਉਣ ਲਈ ਪਾਕਿਸਤਾਨ ਦਾ ਨਾਮ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕੀਤਾ ਜਾਂਦਾ ਹੈ।ਪਾਕਿਸਤਾਨ ਇਕ ਮਰਿਆ ਸ਼ੇਰ ਹੈ। ਉਸ ਤੋਂ ਕੋਈ ਡਰਦਾ ਨਹੀਂ ਹੈ। ਮਰੇ ਹੋਏ ਸ਼ੇਰ ਤੋਂ ਕੁੱਤੇ-ਬਿੱਲੀ ਡਰ ਸਕਦੇ ਹਨ ਪਰ ਇਨਸਾਨ ਨਹੀਂ ਡਰ ਸਕਦੇ। ਇਹ ਸਰਕਾਰ ਦੇਸ਼ ਦੀ ਜਨਤਾ ਨੂੰ ਪਾਕਿਸਤਾਨ ਦੇ ਨਾਮ 'ਤੇ ਡਰਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਨਾਮ 'ਤੇ ਸਾਨੂੰ ਡਰਾਇਆ ਨਹੀਂ ਜਾ ਸਕਦਾ, ਕਿਉਂਕਿ ਉਸ ਤੋਂ ਅਸੀਂ ਡਰਦੇ ਨਹੀਂ ਹਾਂ। ਸਰਕਾਰ ਪਾਕਿਸਤਾਨ ਦਾ ਡਰ ਦਿਖਾਉਂਦੀ ਹੈ ਪਰ ਦੇਸ਼ ਦੀ ਜਨਤਾ ਸਮਝ ਰਹੀ ਹੈ ਕਿ ਉਹ ਆਪਣੀਆਂ ਅਸਫਲਤਾਵਾਂ ਨੂੰ ਲੁਕਾਉਣ ਲਈ ਪਾਕਿਸਤਾਨ ਦਾ ਨਾਮ ਲੈਂਦੀ ਹੈ। ਇਹ ਸਿਰਫ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ।