ਮਲੇਸ਼ੀਆਈ ਪੀ.ਐੱਮ. ਨੇ ਇਮਰਾਨ ਨੂੰ ਤੋਹਫੇ ਚ ਦਿੱਤੀ ਕਾਰ
mleshia.jpgਇਸਲਾਮਾਬਾਦ -(ਮੀਡੀਦੇਸਪੰਜਾਬ) ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤੋਹਫੇ ਵਿਚ ਕਾਰ ਦਿੱਤੀ ਹੈ। ਇਹ ਕਾਰ ਮਲੇਸ਼ੀਆ ਤੋਂ ਪਾਕਿਸਤਾਨ ਪਹੁੰਚ ਚੁੱਕੀ ਹੈ। ਇਕ ਛੋਟੇ ਸਮਾਰੋਹ ਵਿਚ ਪਾਕਿਸਤਾਨੀ ਅਧਿਕਾਰੀਆਂ ਨੂੰ ਇਹ ਕਾਰ ਸੌਂਪੀ ਗਈ। ਪਾਕਿਸਤਾਨੀ
ਮੀਡੀਆ ਵਿਚ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ ਇਮਰਾਨ ਦੇ ਵਪਾਰਕ ਮਾਮਲਿਆਂ ਦੇ ਸਲਾਹਕਾਰ ਅਬਦੁੱਲ ਰੱਜ਼ਾਕ ਦਾਊਦ ਨੇ ਮਹਾਤਿਰ ਵੱਲੋਂ ਭਿਜਵਾਈ ਗਈ 'ਪ੍ਰੋਟੋਨ ਐਕਸ 70' ਦਾ ਸਪੁਰਦਗੀ ਲਈ।ਗੌਰਤਲਬ ਹੈ ਕਿ ਪੀ.ਐੱਮ. ਮਹਾਤਿਰ ਨੇ ਆਪਣੇ ਹਾਲ ਹੀ ਦੇ ਪਾਕਿਸਤਾਨ ਦੌਰੇ ਵਿਚ ਇਹ ਐੱਸ.ਯੂ.ਵੀ. ਪ੍ਰੋਟੋਨ ਇਮਰਾਨ ਨੂੰ ਤੋਹਫੇ ਵਿਚ ਦੇਣ ਅਤੇ ਇਸ ਨੂੰ ਪਾਕਿਸਤਾਨ ਵਿਚ ਬਣਾਉਣ ਲਈ ਪਲਾਂਟ ਲਗਾਉਣ ਦਾ ਐਲ਼ਾਨ ਕੀਤਾ ਸੀ।ਇਮਰਾਨ 19 ਤੋਂ 21 ਦਸੰਬਰ ਤੱਕ ਮਲੇਸ਼ੀਆ ਦੇ ਦੌਰੇ 'ਤੇ ਰਹਿਣਗੇ, ਜਿੱਥੇ ਉਹਨਾਂ ਦੀ ਮੁਲਾਕਾਤ ਮਹਾਤਰ ਨਾਲ ਵੀ ਹੋਵੇਗੀ।