ਨਾਗਰਿਕਤਾ ਸੋਧ ਬਿੱਲ ’ਚ ਮੁਸਲਮਾਨਾਂ ਨੂੰ ਕਰਨਾ ਚਾਹੀਦਾ ਸੀ ਸ਼ਾਮਲ : ਗਿਆਨੀ ਹਰਪ੍ਰੀਤ ਸਿੰਘ
jthe.jpgਤਲਵੰਡੀ ਸਾਬੋ -(ਮੀਡੀਦੇਸਪੰਜਾਬ) ਨਾਗਰਿਕਤਾ (ਸੋਧ) ਬਿੱਲ 'ਤੇ ਸ੍ਰੀ ਅਕਾਲ ਤਖ਼ਤ ਸਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਟਿੱਪਣੀ ਕੀਤੀ ਗਈ ਹੈ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਨਾਗਰਿਕਤਾ (ਸੋਧ) ਬਿੱਲ ਨਾਲ ਦਿੱਲੀ ’ਚ ਰਹਿ ਰਹੇ
ਅਫਗਾਨੀਸਤਾਨ ਦੇ ਸ਼ਰਨਾਰਥੀ ਸਿੱਖ ਭਰਾਵਾਂ ਨੂੰ ਫਾਈਦਾ ਹੋਵੇਗਾ ਪਰ ਇਸ ਬਿੱਲ 'ਚ ਜੋ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ, ਉਹ ਚੰਗੀ ਗੱਲ ਨਹੀਂ। ਉਨ੍ਹਾਂ ਕਿਹਾ ਕਿ ਬਿਨ੍ਹਾਂ ਧਰਮ ਦੇ ਭੇਦਭਾਵ ਤੋਂ ਹਰ ਜਾਤੀ ਅਤੇ ਧਰਮ ਦੇ ਲੋਕਾਂ ਨੂੰ ਇਸ ਦਾ ਫਾਇਦਾ ਮਿਲਣਾ ਚਾਹੀਦਾ ਹੈ। ਸਰਕਾਰ ਨੂੰ ਮੌਜੂਦਾ ਸਮੇਂ ’ਚ ਮੁਸਲਮਾਨਾਂ ’ਚ ਪੈਦਾ ਹੋਏ ਸਹਿਮ ਨੂੰ ਘਟਾਉਣ ਦੇ ਯਤਨ ਕਰਨੇ ਚਾਹੀਦੇ ਹਨ।ਦੱਸ ਦੇਈਏ ਕਿ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਪੂਰੇ ਦੇਸ਼ ਭਰ 'ਚ ਉਥਲ ਪੁਥਲ ਮਚੀ ਹੋਈ ਹੈ। ਕੁਝ ਲੋਕ ਇਸ ਬਿੱਲ ਦੇ ਹੱਕ 'ਚ ਹਨ ਅਤੇ ਕੁਝ ਲੋਕ ਇਸਦਾ ਜੰਮ ਕੇ ਵਿਰੋਧ ਕਰ ਰਹੇ ਹਨ।