ਕੈਨੇਡਾ ਦੀ ਇਸ ਨਦੀ ਚ ਵਹਿੰਦਾ ਹੈ ਸੋਨਾ, ਪੜ੍ਹੋ ਪੂਰੀ ਖਬਰ
ਡਾਵਸਨ ਸਿਟੀ -(ਮੀਡੀਦੇਸਪੰਜਾਬ)- ਨਵੀਆਂ-ਨਵੀਆਂ ਥਾਂਵਾਂ ਦੇ ਬਾਰੇ 'ਚ ਜਾਣਨਾ ਅਤੇ ਘੁੰਮਣਾ ਹਮੇਸ਼ਾ ਹੀ ਇਕ ਚੰਗਾ ਸ਼ੌਂਕ ਮੰਨਿਆ ਗਿਆ ਹੈ। ਕੁਝ ਲੋਕਾਂ ਦੇ ਇਸੇ ਸ਼ੌਂਕ ਕਾਰਨ ਸਾਨੂੰ ਅਜਿਹੀਆਂ ਥਾਂਵਾਂ ਦੀ ਜਾਣਕਾਰੀ ਵੀ ਮਿਲ ਜਾਂਦੀ ਹੈ, ਜਿਥੇ ਹਰ ਵਿਅਕਤੀ ਦਾ ਜਾਣਾ ਮੁਮਕਿਨ ਨਹੀਂ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕੈਨੇਡਾ ਦੀ ਡਾਵਸਨ ਸਿਟੀ ਬਾਰੇ। ਕੈਨੇਡਾ ਦਾ ਇਹ ਸ਼ਹਿਰ ਯੂਕੋਨ (ਕੇਂਦਰ ਸ਼ਾਸ਼ਤ ਪ੍ਰਦੇਸ਼) 'ਚ ਸਥਿਤ ਹੈ। ਜਿੱਥੇ ਹੁਣ ਦੇ ਵੇਲੇ ਤਾਪਮਾਨ ਮਾਈਨਸ (ਸਥਾਨਕ ਸਮੇਂ ਮੁਤਾਬਕ -11 ਹੁਣ ਦਾ ਤਾਪਮਾਨ)

 'ਚ ਚੱਲਾ ਜਾਂਦਾ ਹੈ। ਕੈਨੇਡਾ ਦੀ ਡਾਵਸਨ ਸਿਟੀ ਉਨ੍ਹਾਂ ਥਾਂਵਾਂ 'ਚੋਂ ਇਕ ਹੈ ਜੋ ਲਗਭਗ 100 ਸਾਲਾਂ ਤੋਂ ਘੁੰਮਣ ਵਾਲਿਆਂ ਨੂੰ ਆਪਣੇ ਵੱਲ ਖਿੱਚ ਰਹੀ ਹੈ। ਸ਼ਾਇਦ ਇਸ ਲਈ ਵੀ ਇਥੇ ਅਮੀਰ ਹੋਣ ਦਾ ਮੌਕਾ ਮਿਲ ਜਾਂਦਾ ਹੈ। ਦੱਸ ਦਈਏ ਕਿ ਡਾਵਸਨ ਸਿਟੀ 'ਚ ਅੱਜ ਦੇ ਸਮੇਂ 'ਚ ਵੀ ਆਬਾਦੀ ਬਹੁਤ ਘੱਟ ਹੈ ਅਤੇ ਇਹ ਸਿਟੀ ਕਲੋਨਡਾਇਕ ਨਦੀ ਦੇ ਕੰਢੇ ਵਸੀ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਨਦੀ ਦੇ ਤਲ 'ਚ ਸੋਨਾ ਵਿਛਿਆ ਪਿਆ ਹੈ। 1896 'ਚ ਜਾਰਜ ਕਾਰਮੇਲ, ਡਾਵਸਨ ਸਿਟੀ ਚਾਰਲੀ ਅਤੇ ਸਕੂਕਮ ਜਿਮ ਮੇਸਨ ਨੇ ਸਭ ਤੋਂ ਪਹਿਲਾਂ ਇਸ ਨਦੀ 'ਚ ਸੋਨਾ ਹੋਣ ਦੀ ਪੁਸ਼ਟੀ ਕੀਤੀ ਸੀ।

PunjabKesari

ਇਸ ਤਰ੍ਹਾਂ ਨਦੀ 'ਚੋਂ ਕੱਢਿਆ ਜਾਂਦੈ ਸੋਨਾ
ਸੋਨੇ ਦੀ ਭਾਲ 'ਚ ਆਏ ਲੋਕ ਇਸ ਨਦੀ ਨੇੜੇ ਜੰਮੀ ਰੇਤ ਨੂੰ ਬਾਲਟੀਆਂ 'ਚ ਇਕੱਠਾ ਕਰਦੇ ਹਨ, ਫਿਰ ਉਸ ਨੂੰ ਕਈ ਵਾਰ ਛਾਣਦੇ ਹਨ। ਨਦੀ ਦੇ ਪਾਣੀ ਨੂੰ ਛੋਟੇ-ਛੋਟੇ ਭਾਂਡਿਆਂ 'ਚ ਰੱਖ ਕੇ ਜਮਾਇਆ ਜਾਂਦਾ ਹੈ। ਫਿਰ ਇਸ ਬਰਫ 'ਚੋਂ ਸੋਨੇ ਦੇ ਟੁਕੜਿਆਂ ਨੂੰ ਅਲੱਗ ਕੀਤਾ ਜਾਂਦਾ ਹੈ। ਸੋਨੇ ਦੇ ਇਹ ਟੁਕੜੇ ਕਈ ਸ਼ਕਲਾਂ 'ਚ ਹੁੰਦੇ ਹਨ। ਇਹ ਮੋਤੀਨੁਮਾ, ਪਤਲੇ ਛਿੱਲੜ੍ਹ ਜਾਂ ਗੁੱਛੇ ਦੇ ਰੂਪ 'ਚ ਵੀ ਹੋ ਸਕਦੇ ਹਨ। ਇਹ ਜ਼ਰੂਰੀ ਨਹੀਂ ਕਿ ਸੋਨੇ ਦੇ ਇਹ ਟੁਕੜੇ ਹਰ ਵਾਰ ਹੀ ਮਿਲ ਜਾਣ। ਬਹੁਤ ਮਿਹਨਤ ਤੋਂ ਬਾਅਦ ਕੁਝ ਟੁਕੜੇ ਹੀ ਹੱਥ ਲੱਗ ਪਾਉਂਦੇ ਹਨ।

PunjabKesari

ਖੁਦਾਈ ਕਰਨ ਦੀ ਕੋਈ ਰੋਕ-ਟੋਕ ਨਹੀਂ
ਸੋਨਾ ਭਾਲਣ ਲਈ ਇਥੇ ਕੋਈ ਰੋਕ-ਟੋਕ ਨਹੀਂ ਹੈ। ਕੋਈ ਵੀ ਖੁਦਾਈ ਕਰਕੇ ਇਥੇ ਸੋਨਾ ਲੱਭਣ ਦਾ ਕੰਮ ਕਰ ਸਕਦਾ ਹੈ ਪਰ ਫਿਰ ਵੀ ਕੁਝ ਲੋਕ ਇਥੇ ਜ਼ਮੀਨ ਦੇ ਟੁਕੜੇ ਖਰੀਦ ਲੈਂਦੇ ਹਨ ਤਾਂ ਜੋਂ ਉਸ ਥਾਂ 'ਚੋਂ ਨਿਕਲਣ ਵਾਲੇ ਸੋਨੇ 'ਤੇ ਉਨ੍ਹਾਂ ਦਾ ਹੀ ਹੱਕ ਰਹੇ ਅਤੇ ਕੋਈ ਦੂਜਾ ਉਥੇ ਆ ਕੇ ਖੁਦਾਈ ਦਾ ਕੰਮ ਨਾ ਕਰ ਸਕੇ। ਉਹ ਇਸ ਇਲਾਕੇ 'ਚ ਮਸ਼ੀਨਾਂ ਵੀ ਲਾ ਸਕਦੇ ਹਨ। ਹਾਲਾਂਕਿ ਪਿਛਲੀ ਇਕ ਸਦੀ ਤੋਂ ਸੋਨੇ ਦੀਆਂ ਕੀਮਤਾਂ 'ਚ ਅਕਸਰ ਹੀ ਉਤਰਾਅ-ਚੜਾਅ ਦੇਖਣ ਨੂੰ ਮਿਲਦਾ ਰਿਹਾ ਹੈ।

PunjabKesari