ਭਾਰਤੀ ਮੂਲ ਦੀ ਸੰਸਦ ਮੈਂਬਰ ਨੇ ਜਤਾਈ ਲੇਬਰ ਪਾਰਟੀ ਨੇਤਾ ਬਣਨ ਦੀ ਇੱਛਾ
indian origin mp in labour leadership raceਲੰਡਨ- 14 ਜਨਵਰੀ (ਮੀਡੀਦੇਸਪੰਜਾਬ)- ਲੇਬਰ ਪਾਰਟੀ ਦੀ ਅਗਵਾਈ ਦੀ ਦੌੜ ਵਿਚ ਸ਼ਾਮਲ ਭਾਰਤੀ ਮੂਲ ਦੀ ਮਹਿਲਾ ਸੰਸਦ ਮੈਂਬਰ ਲੀਜ਼ਾ ਨੰਦੀ ਨੇ ਵਿਰੋਧੀ ਦਲ ਨੂੰ ਸੱਦਾ ਦਿੱਤਾ ਕਿ ਉਹ ਸਾਹਸੀ ਕਦਮ ਚੁੱਕਦੇ ਹੋਏ ਉਹਨਾਂ ਨੂੰ ਨੇਤਾ ਚੁਣੇ। ਉਹ ਪਾਰਟੀ ਅਗਵਾਈ ਦੇ ਲਈ ਪੰਜ ਪੜਾਅ ਦੀ ਪ੍ਰਕਿਰਿਆ ਵਿਚ ਤੀਜੇ ਸਥਾਨ 'ਤੇ ਹੈ। ਇਸ ਦੌੜ ਵਿਚ ਕੀਰ ਸਟਾਰਮਰ ਤੇ ਵਰਤਮਾਨ ਨੇਤਾ ਜੈਰੇਮੀ ਕਾਰਬਿਨ ਦੀ
ਕਰੀਬੀ ਰੇਬੇਕਾ ਲਾਂਗ-ਬੇਲੀ ਸ਼ਾਮਲ ਹਨ।ਸਟਾਰਮਰ 89 ਸੰਸਦ ਮੈਂਬਰਾਂ ਤੇ ਯੂਰਪੀ ਸੰਸਦ ਦੇ ਮੈਂਬਰਾਂ ਦੇ ਸਮਰਥਨ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ ਜਦਕਿ ਲਾਂਗ-ਬੇਲੀ ਤੇ ਨੰਦੀ ਦੇ ਲਈ ਇਹ ਗਿਣਤੀ ਲੜੀਵਾਰ 33 ਤੇ 31 ਹੈ। ਨੰਦੀ ਨੇ ਸੋਮਵਾਰ ਨੂੰ ਕਿਹਾ ਕਿ ਇਹ ਸਮਾਂ ਹੈ ਜਦੋਂ ਅਸੀਂ ਸਾਹਸੀ ਕਦਮ ਚੁੱਕੀਏ ਤੇ ਆਪਣੀਆਂ ਇੱਛਾਵਾਂ 'ਤੇ ਗੌਰ ਕਰੀਏ। ਉਹਨਾਂ ਨੇ ਪਾਰਟੀ ਨੂੰ ਬਹਾਦਰ ਬਣਨ ਦੇ ਲਈ ਕਿਹਾ। 40 ਸਾਲਾ ਸੰਸਦ ਮੈਂਬਰ ਦਾ ਜਨਮ ਮਾਨਚੈਸਟਰ ਵਿਚ ਹੋਇਆ ਸੀ ਤੇ ਉਹਨਾਂ ਦੀ ਮਾਂ ਬ੍ਰਿਟਿਸ਼ ਤੇ ਪਿਤਾ ਭਾਰਤੀ ਹਨ।