ਜ਼ਖਮੀਆਂ ਨੂੰ ਮਿਲਣ ਪੁੱਜੇ ਅਖਿਲੇਸ਼ ਦੇ ਵਿਗੜੇ ਬੋਲ- ਡਾਕਟਰ ਨੂੰ ਬੋਲੇ ਬਾਹਰ ਦੌੜ ਜਾਓ
(ਮੀਡੀਦੇਸਪੰਜਾਬ)-ਸਮਾਜਵਾਦੀ ਪਾਰਟੀ (ਸਪਾ) ਮੁਖੀ ਅਖਿਲੇਸ਼ ਯਾਦਵ ਵਲੋਂ ਇਕ ਹਸਪਤਾਲ 'ਚ ਕਥਿਤ ਤੌਰ 'ਤੇ ਸਰਕਾਰੀ ਡਾਕਟਰ ਨੂੰ ਫਟਕਾਰ ਲਗਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਭਾਜਪਾ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ। ਅਖਿਲੇਸ਼ ਇਕ ਬੱਸ ਹਾਦਸੇ 'ਚ ਜ਼ਖਮੀ ਹੋਏ ਲੋਕਾਂ ਨੂੰ ਮਿਲਣ ਹਸਪਤਾਲ ਪੁੱਜੇ ਸਨ। ਉਨ੍ਹਾਂ ਨੂੰ ਵੀਡੀਓ 'ਚ ਸਰਕਾਰੀ ਡਾਕਟਰ ਨੂੰ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ, ਤੂੰ ਸਰਕਾਰ ਦਾ ਆਦਮੀ ਹੈਂ, ਤੈਨੂੰ ਨਹੀਂ ਬੋਲਣਾ ਚਾਹੀਦਾ। ਤੂੰ ਸਰਕਾਰ ਦਾ ਪੱਖ ਨਹੀਂ ਲੈ ਸਕਦਾ।''