ਉਧਵ ਦਾ ਰਾਜ ਠਾਕਰੇ ਤੇ ਪਲਟਵਾਰ, ਪਾਰਟੀ ਦੇ ਭਗਵਾ ਝੰਡੇ ਨੂੰ ਕਦੇ ਝੂਕਣ ਨਹੀਂ ਦਿੱਤਾ
uddhav said never let the saffron flag of the party blow

ਮੁੰਬਈ :(ਮੀਡੀਦੇਸਪੰਜਾਬ)- ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਐਮ.ਐੱਨ.ਐੱਸ. ਮੁਖੀ ਰਾਜ ਠਾਕਰੇ ਦੇ ਬਿਆਨ 'ਤੇ ਪਲਟਵਾਰ ਕੀਤਾ ਹੈ। ਉਧਵ ਨੇ ਕਿਹਾ ਕਿ ਮੈਂ ਕਦੇ ਰੰਗ ਨਹੀਂ ਬਦਲਿਆ। ਮੇਰੇ ਅੰਦਰ ਅਤੇ ਬਾਹਰ ਰੰਗ ਇਕੋ ਜਿਹਾ ਹੈ। ਮੈਂ ਕਦੇ ਹਿੰਦੁਤਵ ਨੂੰ ਨਹੀਂ ਛੱਡਿਆ। ਕਦੇ ਪਾਰਟੀ ਦੇ ਭਗਵਾ ਝੰਡੇ ਨੂੰ ਝੁੱਕਣ ਨਹੀ ਦਿੱਤਾ।

ਉਧਵ ਠਾਕਰੇ 'ਤੇ ਵਿੰਨ੍ਹਿਆ ਸੀ ਨਿਸ਼ਾਨਾ
ਐਮ.ਐੱਨ.ਐੱਸ. ਮੁਖੀ ਨੇ ਮਹਾਰਾਸ਼ਟਰ 'ਚ ਕਾਂਗਰਸ ਤੇ ਰਾਕਾਂਪਾ ਨਾਲ ਮਿਲ ਕੇ ਸਰਕਾਰ ਬਣਾਉਣ ਵਾਲੇ ਆਪਣੇ ਚਚੇਰੇ ਭਰਾ ਉਧਵ ਠਾਕਰੇ 'ਤੇ ਤੰਜ ਕੱਸਦੇ ਹੋਏ ਕਿਹਾ, 'ਮੈਂ ਸਰਕਾਰ ਬਣਾਉਣ ਲਈ ਮੇਰੀ ਪਾਰਟੀ ਦਾ ਰੰਗ ਨਹੀਂ ਬਦਲਦਾ।' ਐਮ.ਐੱਨ.ਐੱਸ. ਮੁਖੀ ਦੇ ਨਵੇਂ ਝੰਡੇ 'ਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਰਾਜ ਮੁਦਰਾ ਦਾ ਨਿਸ਼ਾਨ ਹੈ। ਪਾਰਟੀ ਦੇ ਪਹਿਲੇ ਝੰਡੇ 'ਚ ਭਗਵਾ, ਨੀਲੇ ਅਤੇ ਹਰੇ ਰੰਗ ਦੀ ਪੱਟੀ ਸੀ।