ਪੀੜ ਦਾ ਅਹਿਸਾਸ
ਸਵਰਨ ਕਵਿਤਾ's Profile Photo, ਤਸਵੀਰ ਵਿੱਚ ਇਹ ਹੋ ਸਕਦਾ ਹੈ: 1 ਵਿਅਕਤੀਪੀੜ ਦਾ ਅਹਿਸਾਸ

ਤੈਨੂੰ
ਕੀ ਪਤਾ ਹੋਣਾ
ਪੀੜ ਦਾ ਅਹਿਸਾਸ
ਕੀਹਨੂੰ ਕਹਿੰਦੇ ਨੇ
ਤੂੰ,, ਬਸ ਟਾਹਰਾਂ ਮਾਰਦੈਂ
ਹੌਸਲਾ ਦੇਖ,ਸਾਡਾ
ਅਸਾਂ ਕਦੇ
ਆਪਣੇ ਦਰਦ ਨੂੰ
ਬਾਹਰ ਦੀ ਹਵਾ ਤੱਕ
ਨਾ ਲੱਗਣ ਦਿੱਤੀ
ਸੱਪ ਦੇ ਫਨ ਦਾ
ਸਿਰਨਾਵਾਂ ਨਾ ਬਣੇ
ਰੋਂਦੇ ਉਦਾਸ ਚਿਹਰੇ ਨੂੰ
ਹਮੇਸ਼ਾ ਹੱਸਦਿਆਂ ਰੱਖਿਆ
ਦੁਨੀਆਂ ਦੇ ਸਾਹਮਣੇ
ਔਕਾਤ ਨਜ਼ਰ ਨੂੰ ਕਦੇ ਵੀ
ਮੌਸਮ ਵਾਂਗ ਬਦਲਿਆ ਨਾ
ਮੰਜਿਲ ਦੂਰ ਸਹੀਂ
ਇਰਾਦੇ ਮਜਬੂਰ ਨਹੀਂ
ਮੈਂ ਮਘਦੀ ਸਵੇਰ ਦੇ
ਇੰਤਜ਼ਾਰ ਵਿੱਚ
ਰਾਂਗਲੇ ਸੁਪਨੇ ਦੇਖ ਰਹੀ ਹਾਂ
ਆਕਾਸ਼ ਦੇ ਚੰਨ,ਤਾਰੇ ਨੂੰ
ਇਸ ਘੜੀ ਦੀ
ਮਿਲਣੀ ਦਾ ਬੇਸਬਰੀ ਨਾਲ
ਇੰਤਜ਼ਾਰ ਹੈ
ਪੀੜ ਦਾ ਅਹਿਸਾਸ,
ਉਨ੍ਹਾਂ ਦੇ ਚਿਹਰਿਆਂ ਤੇ
ਮੈਨੂੰ ਨਜਰ ਆਉਂਦਾ ਹੈ।

     _______ਸਵਰਨ ਕਵਿਤਾ