ਮੇਲਾਨੀਆ ਟਰੰਪ ਨੂੰ ਗਿਫਟ ਕੀਤੀ ਜਾਵੇਗੀ ਬੇਸ਼ਕੀਮਤੀ ਪਟੋਲਾ ਸਾੜ੍ਹੀ, 6 ਮਹੀਨੇ ਚ ਹੁੰਦੀ ਹੈ ਤਿਆਰ
melania trump will be gifted   patola   sareeਅਹਿਮਦਾਬਾਦ :20(ਮੀਡੀਦੇਸਪੰਜਾਬ)- ਭਾਰਤ ਯਾਤਰਾ 'ਤੇ ਅਹਿਮਦਾਬਾਦ ਪਹੁੰਚ ਰਹੇ ਡੋਨਾਲਡ ਟਰੰਪ ਅਤੇ ਮੇਲਾਨੀਆ ਟਰੰਪ ਦੇ ਸਵਾਗਤ ਨੂੰ ਲੈ ਕੇ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਕਿਆਸ ਹੈ ਕਿ ਇਸ ਯਾਤਰਾ ਦੌਰਾਨ ਮੇਲਾਨੀਆ ਟਰੰਪ ਨੂੰ ਯਾਦਗਾਰ ਤੋਹਫਾ ਦਿੱਤਾ ਜਾਵੇਗਾ। ਇਹ ਸ਼ਾਨਦਾਰ ਹੋਣ ਦੇ ਨਾਲ ਹੀ ਵਿਸ਼ਵ ਪ੍ਰਸਿੱਧ ਵੀ ਹੋਵੇਗਾ। ਸੂਤਰਾਂ ਮੁਤਾਬਕ
ਮੇਲਾਨੀਆ ਨੂੰ ਪਾਟਨ ਦੀ ਪ੍ਰਸਿੱਧ ਸਾੜ੍ਹੀ ਜਿਸ ਨੂੰ ਪਟੋਲਾ ਸਾੜ੍ਹੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਗਿਫਟ ਵਜੋਂ ਦਿੱਤੀ ਜਾਵੇਗੀ। ਪਟੋਲਾ ਕਿੰਨੀ ਪ੍ਰਸਿੱਧ ਹੈ ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗੁਜਰਾਤ ਦੇ ਲੋਕਗੀਤਾਂ 'ਚ ਪਟੋਲਾ ਸਾੜ੍ਹੀ ਦੀ ਗੁੰਜ ਸੁਣਾਈ ਦਿੱਤੀ ਹੈ। ਇਸ ਸਾੜ੍ਹੀ ਦੀ ਪਹਿਲੀ ਖਾਸੀਅਤ ਇਹ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਹੱਥ ਨਾਲ ਬੁਣਿਆ ਜਾਂਦਾ ਹੈ। 4 ਤੋਂ 6 ਲੋਕਾਂ ਨੂੰ ਇਕ ਪਟੋਲਾ ਸਾੜ੍ਹੀ ਤਿਆਰ ਕਰਨ 'ਚ ਕਰੀਬ 6 ਮਹੀਨੇ ਦਾ ਸਮਾਂ ਲੱਗਦਾ ਹੈ।
ਉਸ 'ਚ ਲੱਗਣ ਵਾਲੇ ਕਲਰ 'ਚ ਕੋਈ ਕੈਮੀਕਲ ਨਹੀਂ ਹੁੰਦਾ। ਪਟੋਲਾ ਬਣਾਉਣ ਵਾਲੇ ਵਨਸਪਤੀ ਤੋਂ ਖਾਸ ਪ੍ਰਕਿਰਿਆ ਦੇ ਤਹਿਤ  ਕੁਦਰਤੀ ਰੰਗ ਤਿਆਰ ਕੀਤੇ ਜਾਂਦੇ ਹਨ। ਸਿਲਕ ਨਾਲ ਬਣਨ ਵਾਲੀ ਪਟੋਲਾ ਸਾੜ੍ਹੀ ਸਿਰਫ ਗੁਜਰਾਤ ਦੇ ਪਾਟਨ 'ਚ ਹੀ ਤਿਆਰ ਹੁੰਦੀ ਹੈ। ਪਟੋਲਾ ਦਾ ਕੱਪੜਾ ਫੱਟ ਜਾਂਦਾ ਹੈ, ਪਰ ਇਸ ਦਾ ਰੰਗ ਨਹੀਂ ਫਿੱਕਾ ਪੈਂਦਾ।

6 ਲੱਖ ਹੁੰਦੀ ਹੈ ਇਸ ਦੀ ਕੀਮਤ
ਹੱਥ ਨਾਲ ਤਿਆਰ ਹੋਣ ਵਾਲੀ ਪਟੋਲਾ ਸਾੜ੍ਹੀ ਦੀ ਕੀਮਤ ਡੇਢ ਲੱਖ ਤੋਂ ਲੈ ਕੇ 6 ਲੱਖ ਰੁਪਏ ਤਕ ਹੁੰਦੀ ਹੈ। ਇਸ ਨੂੰ ਤਿਆਰ ਕਰਨ ਵਾਲੇ ਮਾਸਟਰ ਰਾਹੁਲ ਸਾਲਵੀ ਕਹਿੰਦੇ ਹਨ ਕਿ ਇਕ ਸਾੜ੍ਹੀ ਦੀ ਕੀਮਤ ਲੱਖਾਂ 'ਚ ਇਸ ਲਈ ਹੁੰਦੀ ਹੈ ਕਿਉਂਕਿ ਇਸ ਨੂੰ ਤਿਆਰ ਕਰਨ 'ਚ ਨਾ ਤਾਂ ਕਿਸੇ ਮਸ਼ੀਨ ਦਾ ਇਸਤੇਮਾਲ ਹੁੰਦਾ ਹੈ ਅਤੇ ਨਾ ਹੀ ਡਿਜ਼ਾਇਨ ਲਈ ਕੰਪਿਊਟਰ ਦੀ ਮਦਦ ਲਈ ਜਾਂਦੀ ਹੈ। ਪਾਟਨ 'ਚ ਇਸ ਨੂੰ ਤਿਆਰ ਕਰਨ ਵਾਲੇ ਸਿਰਫ 5 ਮਾਸਟਰ ਵੀਵਰਸ ਬਚੇ ਹਨ। ਇਸ ਦੀ ਕੋਈ ਇੰਡਸਟਰੀ ਨਹੀਂ ਹੈ। ਪੂਰਾ ਕਾਰੋਬਾਰ ਸਿਰਫ ਆਰਡਰ 'ਤੇ ਚੱਲਦਾ ਹੈ।

ਇਕ ਹੀ ਪਰਿਵਾਰ ਬਣਾਉਂਦਾ ਹੈ ਪਾਟਨ 'ਚ ਪਟੋਲਾ
900 ਸਾਲ ਪੁਰਾਣੀ ਇਸ ਕਲਾ ਦੇ ਖਰੀਦਦਾਰ ਦੇਸ਼ ਹੀ ਨਹੀਂ ਵਿਦੇਸ਼ 'ਚ ਵੀ ਹਨ। ਇਸ ਤੋਂ ਇਲਾਵਾ ਪਾਟਨ 'ਚ ਪਟੋਲਾ ਸਾੜ੍ਹੀ ਦੀ ਕੋਈ ਇੰਡਸਟਰੀ ਨਹੀਂ ਹੈ। ਪਟੋਲਾ ਬਣਾਉਣ ਵਾਲਾ ਇਕ ਹੀ ਪਰਿਵਾਰ ਪਾਟਨ 'ਚ ਹੈ, ਜੋ 30 ਪੀੜ੍ਹੀਆਂ ਤੋਂ ਇਸੇ ਕਾਰੋਬਾਰ ਨਾਲ ਜੁੜਿਆ ਹੈ। ਇਸ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਦੁਨੀਆ ਦੀ ਇਕਲੌਤੀ ਅਜਿਹੀ ਸਾੜ੍ਹੀ ਹੈ। ਜਿਸ ਨੂੰ ਤਿਆਰ ਕਰਨ ਤੋਂ ਬਾਅਦ ਉੱਪਰ ਤੋਂ ਰੰਗ ਨਹੀਂ ਲਗਾਇਆ ਜਾਂਦਾ। ਸਗੋ ਰੰਗ ਲਗਾਏ ਹੋਏ ਧਾਗੇ ਨੂੰ ਹੀ ਬੁਣ ਕੇ ਉਸ ਡਿਜ਼ਾਇਨ 'ਚ ਪਾਇਆ ਜਾਂਦਾ ਹੈ। ਭਾਵ ਪਹਿਲਾਂ ਧਾਗਾ ਪ੍ਰਿੰਟ ਹੁੰਦਾ ਹੈ ਫਿਰ ਬੁਣਾਈ ਕੀਤੀ ਜਾਂਦੀ ਹੈ। ਇਸੇ ਕਾਰਨ ਪਟੋਲਾ ਬਣਾਉਣ ਦੀ ਪ੍ਰਕਿਰਿਆ ਬਹੁਤ ਔਖੀ ਹੈ। ਜੇਕਰ ਇਕ ਵੀ ਧਾਗਾ ਇੱਧਰ ਉੱਧਰ ਹੋ ਜਾਂਦਾ ਹੈ ਤਾਂ ਪੂਰੀ ਸਾੜ੍ਹੀ ਖਰਾਬ ਹੋ ਜਾਂਦਾ ਹੈ।

ਇੰਦਰਾ ਗਾਂਧੀ ਅਤੇ ਅਮਿਤਾਭ ਬੱਚਨ ਵੀ ਇਸ ਦੇ ਮੁਰੀਦ
ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਜੀਵ ਗਾਂਧੀ, ਅਮਿਤਾਭ ਬੱਚਨ ਅਤੇ ਸੋਨੀਆ ਗਾਂਧੀ ਵੀ ਪਾਟਨ ਤੋਂ ਕਈ ਵਾਰ ਪਟੋਲਾ ਸਾੜ੍ਹੀ ਨੂੰ ਆਰਡ ਕਰ ਮੰਗਵਾ ਚੁੱਕੇ ਹਨ। ਪੀ.ਐੱਮ. ਮੋਦੀ ਜਦੋਂ ਗੁਜਰਾਤ ਦੇ ਸੀ.ਐੱਮ. ਸਨ ਤਾਂ ਕਈ ਪ੍ਰੋਗਰਾਮਾਂ 'ਚ ਪਟੋਲਾ ਦੀ ਪਗੜੀ ਨਾਲ ਨਜ਼ਰ ਆ ਚੁੱਕੇ ਹਨ। ਸਾਲਵੀ ਪਰਿਵਾਰ ਨੂੰ ਇਸ ਹੱਥ ਕਲਾ ਲਈ ਦੇਸ਼ ਅਤੇ ਦੁਨੀਆ ਦੇ ਕਈ ਐਵਾਰਡ ਵੀ ਹਾਸਲ ਹੋ ਚੁੱਕੇ ਹਨ। ਇਕ ਮਾਂ ਸੀ ਜਦੋਂ ਪਾਟਨ ਦਾ ਪਟੋਲਾ ਇੰਡੋਨੇਸ਼ੀਆ ਅਤੇ ਮਲੇਸ਼ੀਆ 'ਚ ਪ੍ਰਮੁੱਖ ਤੌਰ 'ਤੇ ਐਕਸਪੋਰਟ ਹੁੰਦਾ ਸੀ। ਹਾਲ ਦੇ ਸਮੇਂ 'ਚ ਵੀ ਵਿਦੇਸ਼ਾਂ ਤੋਂ ਇਸ ਦੀ ਡਿਮਾਂਡ ਰਹਿੰਦੀ ਹੈ।