ਵਿਸ਼ਵ ਦਾ ਸਭ ਤੋਂ ਵੱਡਾ ਮੰਦਰ ਪੱਛਮੀ ਬੰਗਾਲ ’ਚ, ਛੇਤੀ ਖੁੱਲ੍ਹੇਗਾ
world  s largest temple in west bengal will open soonਨਵੀਂ ਦਿੱਲੀ :20(ਮੀਡੀਦੇਸਪੰਜਾਬ)- ਦੁਨੀਆ ਦਾ ਸਭ ਤੋਂ ਵੱਡਾ ਮੰਦਰ ਇਸ ਮਹੀਨੇ ਖੁੱਲ੍ਹਣ ਜਾ ਰਿਹਾ ਹੈ। ਮੰਦਰ ਦੀ ਪਹਿਲੀ ਮੰਜ਼ਿਲ ’ਚ ਫਿਨਿਸ਼ਿੰਗ ਦਾ ਕੰਮ ਆਖਰੀ ਪੜਾਅ ’ਚ ਹੈ। ਇਹ ਮੰਦਰ 2022 ਤੱਕ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਇਸ ਮੰਦਰ ਦਾ ਨਿਰਮਾਣ ਇਕ ਲੱਖ ਵਰਗ ਫੁੱਟ ’ਚ ਕੀਤਾ ਗਿਆ ਹੈ, ਜੋ ਪੱਛਮੀ ਬੰਗਾਲ ਦੇ ਨਾਦੀਆ ਜ਼ਿਲੇ ਦੇ ਮਾਇਆਪੁਰ ’ਚ ਸਥਿਤ ਹੈ। ਇਸ ਮੰਦਰ ’ਚ ਕਈ ਚੀਜ਼ਾਂ ਪਹਿਲੀ ਵਾਰ ਦੇਖਣ ਨੂੰ ਮਿਲਣਗੀਆਂ। ਵਿਸ਼ਵ ਭਰ ’ਚ ਲਾਈਵ ਪ੍ਰਾਰਥਨਾ ਦਿਖਾਈ ਜਾਵੇਗੀ। ਇਹ ਮੰਦਰ ਅਤਿ-ਆਧੁਨਿਕ ਟੈਕਨਾਲੋਜੀ ਵਾਲੇ ਆਧੁਨਿਕ ਸਮੇਂ ਦੇ ਕਿਸੇ ਮਹੱਲ ਤੋਂ ਘੱਟ ਨਹੀਂ ਹੈ, ਜਿਥੇ ਸਭ ਤੋਂ ਵੱਡਾ ਝੂਮਰ ਲਾਇਆ ਜਾ ਰਿਹਾ ਹੈ।
ਇਸਕਾਨ ਜਾਂ ਇੰਟਰਨੈਸ਼ਨਲ ਸੋਸਾਇਟੀ ਆਫ ਕ੍ਰਿਸ਼ਨਾ ਕੌਂਸ਼ੀਅਸਨੈੱਸ ਦਾ ਮੁੱਖ ਦਫਤਰ ਮਾਇਆਪੁਰ ’ਚ ਹੈ। ਇਸ ਮੰਦਰ ਦੀਆਂ ਕਈ ਵਿਸ਼ੇਸ਼ਤਾਵਾਂ ਹਨ, ਜੋ ਇਸ ਨੂੰ ਅਨੋਖਾ ਬਣਾਉਂਦੀਆਂ ਹਨ। ਇਸ ਦਾ ਨਿਰਮਾਣ ਇਕ ਦਹਾਕਾ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਸਰੰਚਨਾ ਦੇ ਨਿਰਮਾਣ ’ਚ 2 ਕਰੋੜ ਕਿਲੋ ਤੋਂ ਵੱਧ ਸੀਮੈਂਟ ਦਾ ਇਸਤੇਮਾਲ ਹੋ ਚੁੱਕਾ ਹੈ। ਇਸ ’ਚ ਹਰ ਮੰਜ਼ਿਲ ਦਾ ਫਲੋਰ ਇਕ ਲੱਖ ਵਰਗ ਫੁੱਟ ਦਾ ਹੋਵੇਗਾ, ਜੋ ਇਸ ਨੂੰ ਹੋਰ ਵੀ ਖੂਬਸੂਰਤ ਬਣਾਉਂਦਾ ਹੈ ਅਤੇ ਨਾਲ ਹੀ ਮੰਦਰ ’ਚ ਸਭ ਤੋਂ ਵੱਡਾ ਗੁੰਬਦ ਬਣਿਆ ਹੈ।

ਵੈਦਿਕ ਗਿਆਨ ’ਤੇ ਆਧਾਰਿਤ ਇਕ ਵਿਗਿਆਨੀ ਅਤੇ ਅਧਿਕਾਰਿਕ ਪੇਸ਼ਕਾਰੀ ਦੇ ਮਾਧਿਅਮ ਨਾਲ ਦੁਨੀਆ ਭਰ ’ਚ ਵੈਦਿਕ ਸੰਸਕ੍ਰਿਤੀ ਅਤੇ ਗਿਆਨ ਦਾ ਪ੍ਰਸਾਰ ਕਰਨ ਦੇ ਇਰਾਦੇ ਨਾਲ ਇਸ ਮੰਦਰ ਨੂੰ ਬਣਾਇਆ ਗਿਆ ਹੈ। 380 ਫੁੱਟ ਉੱਚੇ ਮੰਦਰ ’ਚ ਵਿਸ਼ੇਸ਼ ਬਲੂ ਬੋਲੀਵੀਅਨ ਸੰਗਮਰਮਰ ਦੀ ਵਰਤੋਂ ਕੀਤੀ ਗਈ ਹੈ, ਜੋ ਮੰਦਰ ’ਚ ਪੱਛਮੀ ਵਾਸਤੂਕਲਾ ਦੇ ਪ੍ਰਭਾਵ ਨੂੰ ਦਿਖਾਉਂਦਾ ਹੈ।

ਮੰਦਰ ਦੇ ਮੈਨੇਜਿੰਗ ਡਾਇਰੈਕਟਰ ਸਦਬੁਝਾ ਦਾਸ ਨੇ ਕਿਹਾ ਕਿ ਇਹ ਮੰਦਰ ਪੂਰਬ ਅਤੇ ਪੱਛਮ ਦਾ ਮੇਲ ਹੈ। ਸੰਗਮਰਮਰ ਵੀਅਤਨਾਮ ਤੋਂ ਦਰਾਮਦ ਕੀਤਾ ਗਿਆ ਹੈ। ਅਸੀਂ ਭਾਰਤ ਤੋਂ ਵੀ ਸੰਗਮਰਮਰ ਖਰੀਦਿਆ ਹੈ। ਮੰਦਰ ਅਨੋਖਾ ਹੈ ਕਿਉਂਕਿ ਇਸ ’ਚ ਪੁਜਾਰੀ ਮੰਜ਼ਿਲ 2.5 ਏਕੜ ’ਚ ਫੈਲੀ ਹੈ ਅਤੇ ਮੰਦਰ ਦਾ ਫਰਸ਼ 60 ਮੀਟਰ ਘੇਰੇ ਦਾ ਹੈ। ਦੇਵਤਾਵਾਂ ਦਾ ਘਰ ਵੀ ਅਨੋਖਾ ਹੈ। ਅਸੀਂ 20 ਮੀਟਰ ਲੰਮੇ ਝੂਮਰ ਦਾ ਨਿਰਮਾਣ ਕਰ ਰਹੇ ਹਾਂ।

ਮੰਦਰ ਇੰਨਾ ਵਿਸ਼ਾਲ ਹੈ ਕਿ ਇਸ ਦੀ ਇਕ ਮੰਜ਼ਿਲ ’ਚ ਇਕ ਵਾਰ ’ਚ 10000 ਤੋਂ ਵੱਧ ਸ਼ਰਧਾਲੂ ਬੈਠ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸਾਹਮਣੇ ਪ੍ਰਾਰਥਨਾ ਕਰ ਸਕਦੇ ਹਨ। ਮੰਦਰ ’ਚ ਸੰਚਾਰ ਮੁਖੀ ਸੁਬਰਤੋ ਦਾਸ ਨੇ ਕਿਹਾ ਕਿ ਸਾਡੇ ਸੰਸਥਾਪਕ ਆਚਾਰੀਆ ਪ੍ਰਭੂਪਾਦ ਕੁਝ ਅਜਿਹਾ ਨਿਰਮਾਣ ਕਰਨਾ ਚਾਹੁੰਦੇ ਸਨ, ਜੋ ਪੂਰੇ ਵਿਸ਼ਵ ਨੂੰ ਮਾਇਆਪੁਰ ਵੱਲ ਆਕਰਸ਼ਿਤ ਕਰੇ। ਮਾਇਆਪੁਰ ਚੈਤਨਯ ਮਹਾਪ੍ਰਭੂ ਦਾ ਜਨਮ ਸਥਾਨ ਰਿਹਾ ਸੀ।

ਉਹ ਚਾਹੁੰਦੇ ਸਨ ਕਿ ਸਾਰੇ ਲੋਕ ਆਉਣ। ਮੰਦਰ ਦੇ ਦਰਵਾਜ਼ੇ ਸਾਰੇ ਭਾਈਚਾਰਿਆਂ, ਸਾਰੀਆਂ ਜਾਤਾਂ, ਸਾਰੇ ਧਰਮਾਂ ਲਈ ਖੁੱਲ੍ਹੇ ਰਹਿਣਗੇ। ਲੋਕ ਇਥੇ ਆ ਸਕਦੇ ਹਨ, ਜਾਪ ਕਰ ਸਕਦੇ ਹਨ, ਪ੍ਰਭੂ ਦਾ ਗੁਣਗਾਨ ਕਰ ਸਕਦੇ ਹਨ ਅਤੇ ‘ਸੰਤ ਕੀਰਤਨ ਅੰਦੋਲਨ’ ਦਾ ਹਿੱਸਾ ਬਣ ਸਕਦੇ ਹਨ। ਹਾਲ ਹੀ ਦੇ ਅੰਕੜਿਆਂ ਮੁਤਾਬਕ ਮਾਇਆਪੁਰ ’ਚ ਹਰ ਸਾਲ ਲਗਭਗ 70 ਲੱਖ ਲੋਕ ਆਉਂਦੇ ਹਨ। ਹਾਲ ਹੀ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਾਇਆਪੁਰ ਨੂੰ ਹੈਰੀਟੇਜ ਸਿਟੀ ਐਲਾਨ ਕੀਤਾ ਸੀ।