ਨਮਸਤੇ ਟਰੰਪ : ਮੋਟੇਰਾ ਸਟੇਡੀਅਮ ਦਾ ਸਜਾਵਟੀ ਗੇਟ ਤੇਜ਼ ਹਵਾ ਡਿੱਗਿਆ
greetings trump  motorola stadium  s decorative gate drops sharplyਅਹਿਮਦਾਬਾਦ :20(ਮੀਡੀਦੇਸਪੰਜਾਬ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹਿਮਦਾਬਾਦ ਦੌਰੇ ਤੋਂ ਇਕ ਦਿਨ ਪਹਿਲਾਂ, ਅਹਿਮਦਾਬਾਦ ਵਿਚ ਮੋਤੇਰਾ ਖੇਤਰ ਵਿਚ ਨਵੇਂ ਬਣੇ ਕ੍ਰਿਕਟ ਸਟੇਡੀਅਮ ਦੇ ਬਾਹਰ ਇਕ ਅਸਥਾਈ ਵੀਵੀਆਈਪੀ ਪ੍ਰਵੇਸ਼ ਦੁਆਰ ਅੱਜ ਸਵੇਰੇ ਤੂਫਾਨੀ ਹਵਾਵਾਂ ਕਾਰਨ ਹੇਠਾਂ ਡਿੱਗ ਗਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਨਮਸਤੇ ਟਰੰਪ' ਸਮਾਰੋਹ 'ਚ ਸ਼ਾਮਿਲ ਹੋਣ ਲਈ ਭਾਰਤ ਦੌਰੇ 'ਤੇ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਅਹਿਮਦਾਬਾਦ ਵਿਖੇ
ਬਣੇ ਮੋਟੇਰਾ ਸਟੇਡੀਅਮ ਦੇ ਜਿਸ ਸਜਾਵਟੀ ਪ੍ਰਵੇਸ਼ ਦੁਆਰ ਤੋਂ ਅੰਦਰ ਜਾਣਾ ਸੀ ਉਹ ਤੇਜ਼ ਹਵਾ ਨਾਲ ਅੱਜ ਸਵੇਰੇ ਹੇਠਾਂ ਡਿੱਗ ਗਿਆ। ਅਹਿਮਦਾਬਾਦ 'ਚ ਬਣੇ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ 'ਚ ਸੋਮਵਾਰ ਨੂੰ 'ਨਮਸਤੇ ਟਰੰਪ' ਸਮਾਰੋਹ ਕਰਵਾਇਆ ਜਾਵੇਗਾ, ਜਿਸ 'ਚ ਸਵਾ ਲੱਖ ਤੋਂ ਵੱਧ ਲੋਕ ਸ਼ਿਰਕਤ ਕਰਨਗੇ, ਉਥੇ ਹੀ ਲੱਖਾਂ ਲੋਕ ਉਨ੍ਹਾਂ ਦੇ ਰੋਡ ਸ਼ੋਅ 'ਚ ਸ਼ਾਮਿਲ ਹੋਣਗੇ। ਸਮਾਰੋਹ ਤੋਂ ਪਹਿਲਾਂ ਗੇਟ ਨੰਬਰ ਤਿੰਨ 'ਤੇ ਬਣਿਆ ਸਜਾਵਟੀ ਗੇਟ ਸਵੇਰੇ ਤੇਜ਼ ਹਵਾ ਨਾਲ ਡਿੱਗ ਗਿਆ, ਹਾਲਾਂਕਿ ਇਸ ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਸਮਾਰੋਹ ਦੀਆਂ ਤਿਆਰੀਆਂ ਤੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਜ਼ਰੂਰ ਖੁੱਲ੍ਹ ਗਈ ਹੈ। ਇਸੇ ਗੇਟ ਤੋਂ ਟਰੰਪ ਤੇ ਮੋਦੀ ਮੋਟੇਰਾ ਸਟੇਡੀਅਮ 'ਚ ਪ੍ਰਵੇਸ਼ ਕਰਨ ਵਾਲੇ ਸਨ।ਦੱਸਣਯੋਗ ਹੈ ਕਿ ਕਈ ਦਿਨਾਂ ਤੋਂ ਏਅਰਪੋਰਟ ਤੋਂ ਲੈ ਕੇ ਸਟੇਡੀਅਮ ਤੱਕ ਦੀ ਸੁਰੱਖਿਆ ਲਈ ਵੱਡੇ ਦਾਅਵੇ ਕੀਤੇ ਜਾ ਰਹੇ ਸਨ ਪਰ ਦੁਨੀਆ ਦੇ ਦੋ ਵੱਡੇ ਨੇਤਾ ਟਰੰਪ ਤੇ ਮੋਦੀ ਜਿਸ ਪ੍ਰਵੇਸ਼ ਦੁਆਰ ਤੋਂ ਨਿਕਲ ਕੇ ਸਟੇਡੀਅਮ 'ਚ ਪ੍ਰਵੇਸ਼ ਕਰਨ ਵਾਲੇ ਸਨ। ਉਸ ਦੀ ਜਾਂਚ ਸਹੀ ਢੰਗ ਨਾਲ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਸਟੇਡੀਅਮ ਨੂੰ ਬੀਤੇ ਦਿਨੀਂ ਹੀ ਬਿਲਡਿੰਗ ਯੂਜ਼ ਪਰਮਿਸ਼ਨ 'ਤੇ ਫਾਇਰ ਸੇਫਟੀ ਦਾ ਸਰਟੀਫਿਕੇਟ ਮਿਲ ਚੁੱਕਾ ਹੈ ਪਰ ਸਟੇਡੀਅਮ ਦੇ ਬਾਹਰ ਬਣੇ ਸਜਾਵਟੀ ਗੇਟ ਨੂੰ ਖੜ੍ਹਾ ਕਰਨ 'ਚ ਜਿਸ ਤਰ੍ਹਾਂ ਦੀ ਲਾਪਰਵਾਹੀ ਹੋਈ ਹੈ ਉਸ ਲਈ ਅਜੇ ਤੱਕ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। ਪੁਲਸ ਤੇ ਮਹਾ ਨਗਰ ਪਾਲਿਕਾ ਦੇ ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ।