ਪਹਿਲੀ ਹੀ ਮੁਲਾਕਾਤ ਚ ਟਰੰਪ ਨੇ ਕਿਹਾ ਸੀ, ਵ੍ਹਾਈਟ ਹਾਊਸ ਚ ਭਾਰਤ ਦਾ ਦੋਸਤ : ਨਰਿੰਦਰ ਮੋਦੀ
narendra modi  india  donald trump  white houseਅਹਿਮਦਾਬਾਦ :20(ਮੀਡੀਦੇਸਪੰਜਾਬ)-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਨਮਸਤੇ ਟਰੰਪ' ਦੇ ਸਮਾਪਨ ਭਾਸ਼ਣ 'ਚ ਦੱਸਿਆ ਕਿ ਕਿਵੇਂ ਅੱਜ ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਪਾਰਟਨਰ ਬਣ ਗਿਆ ਹੈ। ਮੋਦੀ ਨੇ ਕਿਹਾ,''ਅੱਜ ਭਾਰਤ ਦਾ ਸਭ ਤੋਂ ਵੱਡਾ ਟਰੇਡ ਪਾਰਟਨਰ ਅਮਰੀਕਾ ਹੈ। ਭਾਰਤ ਦੀ ਫੌਜ ਸਭ ਤੋਂ ਵਧ ਜਿਸ ਦੇਸ਼ ਦੇ ਫੌਜੀਆਂ ਨਾਲ ਅਭਿਆਸ ਕਰ ਰਹੀ ਹੈ, ਉਹ ਹੈ ਅਮਰੀਕਾ। ਡਿਫੈਂਸ, ਐਨਰਜੀਸ, ਹੈਲਥ, ਇਨਫਰਮੇਸ਼ਨ ਤਕਨਾਲੋਜੀ, ਹਰ ਖੇਤਰ 'ਚ ਸਾਡੇ ਸੰਬੰਧਾਂ ਦਾ ਦਾਇਰਾ ਵਧ ਰਿਹਾ ਹੈ।''
ਵ੍ਹਾਈਟ ਹਾਊਸ 'ਚ ਭਾਰਤ ਦਾ ਇਕ ਸੱਚਾ ਦੋਸਤ ਹੈ
ਮੋਦੀ ਨੇ ਟਰੰਪ ਨਾਲ ਪਹਿਲੀ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ,''ਜਦੋਂ ਵਾਸ਼ਿੰਗਟਨ 'ਚ ਮੈਂ ਰਾਸ਼ਟਰਪਤੀ ਟਰੰਪ ਨਾਲ ਪਹਿਲੀ ਵਾਰ ਮਿਲਿਆ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਵ੍ਹਾਈਟ ਹਾਊਸ 'ਚ ਭਾਰਤ ਦਾ ਇਕ ਸੱਚਾ ਦੋਸਤ ਹੈ। ਟਰੰਪ ਨੇ ਭਾਰਤ ਦੇ ਪ੍ਰਤੀ ਆਪਣੇ ਇਸ ਵਿਸ਼ੇਸ਼ ਪਿਆਰ ਨੂੰ ਹਮੇਸ਼ਾ ਪ੍ਰਦਰਸ਼ਿਤ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵ੍ਹਾਈਟ ਹਾਊਸ 'ਚ ਦੀਵਾਲੀ ਮਨਾਈ ਜਾਂਦੀ ਹੈ ਤਾਂ ਅਮਰੀਕਾ 'ਚ ਰਹਿਣ ਵਾਲੇ 40 ਲੱਖ ਭਾਰਤੀ ਵੀ ਮਾਣ ਮਹਿਸੂਸ ਕਰਦੇ ਹਨ।''

ਅਮਰੀਕਾ ਦੀ ਤਰ੍ਹਾਂ ਭਾਰਤ ਵੀ ਤਬਦੀਲੀ ਦੀ ਇੱਛਾ ਰੱਖਦਾ ਹੈ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕ ਵੀ ਅਮਰੀਕੀਆਂ ਦੀ ਤਰ੍ਹਾਂ ਤਬਦੀਲੀ ਦੀ ਇੱਛਾ ਰੱਖਦੇ ਹਨ। ਉਨ੍ਹਾਂ ਨੇ ਕਿਹਾ,''ਅਮਰੀਕਾ ਦੀ ਤਰ੍ਹਾਂ ਭਾਰਤ ਵੀ ਤਬਦੀਲੀ ਦੀ ਇੱਛਾ ਰੱਖਦਾ ਹੈ। ਭਾਰਤ 'ਚ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੀ ਨਹੀਂ ਹੈ ਸਗੋਂ ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਹੈਲਥ ਬੀਮਾ ਸਕੀਮ ਵੀ ਚੱਲਾ ਰਿਹਾ ਹੈ। ਅੱਜ ਭਾਰਤ ਸਭ ਤੋਂ ਵਧ ਸੈਟੇਲਾਈਟ ਭੇਜਣ ਦਾ ਰਿਕਾਰਡ ਬਣਾ ਰਿਹਾ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 1500 ਕਾਨੂੰਨਾਂ ਨੂੰ ਖਤਮ ਕੀਤਾ ਤਾਂ ਕੁਝ ਕਾਨੂੰਨ ਬਣਾਏ ਵੀ। ਮੋਦੀ ਨੇ ਕਿਹਾ,''ਟਰਾਂਸਜੈਂਡਰਾਂ ਲਈ ਅਧਿਕਾਰ, ਤਿੰਨ ਤਲਾਕ ਵਿਰੁੱਧ ਕਾਨੂੰਨ ਬਣਾ ਕੇ ਮੁਸਲਿਮ ਔਰਤਾਂ ਦਾ ਸਨਮਾਨ, ਦਿਵਯਾਂਗ ਲੋਕਾਂ ਨੂੰ ਪਹਿਲ ਦੇਣਾ, ਔਰਤਾਂ ਨੂੰ ਪ੍ਰੈਗਨੈਂਸੀ ਦੌਰਾਨ 26 ਮਹੀਨਿਆਂ ਦੀ ਤਨਖਾਹ ਸਮੇਤ ਛੁੱਟੀ ਨੂੰ ਲੈ ਕੇ ਕਾਨੂੰਨ ਬਣੇ ਹਨ।''