ਅਮਰੀਕੀ ਨਹੀਂ ਭਾਰਤੀ ਲਿਬਾਸ ਚ ਨਜ਼ਰ ਆਈ ਇਵਾਂਕਾ ਟਰੰਪ, ਖਿੱਚਿਆ ਸਭ ਦਾ ਧਿਆਨ
anita dongre design ivanka trump sherwaniਨਵੀਂ ਦਿੱਲੀ :20(ਮੀਡੀਦੇਸਪੰਜਾਬ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰਾ ਕਾਫੀ ਯਾਦਗਾਰ ਰਹੇਗਾ। ਉਨ੍ਹਾਂ ਦੇ ਭਾਸ਼ਣ ਨੂੰ ਲੋਕ ਯਾਦ ਕਰਨਗੇ। ਭਾਰਤ-ਅਮਰੀਕਾ ਦੀ ਦੋਸਤੀ ਵੀ ਹੋਰ ਮਜ਼ਬੂਤ ਹੋਵੇਗੀ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਟਰੰਪ ਸਮੇਤ ਉਨ੍ਹਾਂ ਦੇ ਪਰਿਵਾਰ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ, ਜਿਸ ਦਾ ਟਰੰਪ, ਮੋਦੀ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ।

PunjabKesari

ਟਰੰਪ-ਮੇਲਾਨੀਆ ਦੇ ਨਾਲ ਆਈ ਉਨ੍ਹਾਂ ਦੀ ਧੀ ਇਵਾਂਕਾ ਦੀ ਸਾਦਗੀ ਨੇ ਭਾਰਤੀਆਂ ਦਾ ਦਿਲ ਮੋਹ ਲਿਆ। ਦੌਰੇ ਦੇ ਦੂਜੇ ਦਿਨ ਭਾਵ ਅੱਜ ਰਾਸ਼ਟਰਪਤੀ ਭਵਨ 'ਚ ਇਵਾਂਕਾ ਨੇ ਰਿਵਾਇਤੀ ਸਵਾਗਤ ਦੇ ਮੌਕੇ 'ਤੇ ਭਾਰਤੀ ਡਿਜ਼ਾਈਨਰ ਵਲੋਂ ਤਿਆਰ ਕੀਤਾ ਗਿਆ ਭਾਰਤੀ ਲਿਬਾਸ ਪਹਿਨਿਆ ਸੀ। ਪੱਛਮੀ ਬੰਗਾਲ ਦੀ ਸਿਲਕ ਨਾਲ ਬਣੀ ਸ਼ੇਰਵਾਨੀ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।

PunjabKesari


ਇਹ ਸ਼ੇਰਵਾਨੀ ਮੁਰਸ਼ੀਦਾਬਾਦ ਤੋਂ ਲਿਆਂਦੇ ਗਏ ਅਤੇ ਹੈਂਡਲੂਪ ਤੋਂ ਬੁਣੇ ਰੇਸ਼ਮ ਦੇ ਕੱਪੜੇ ਨਾਲ ਬਣਾਈ ਗਈ ਸੀ। ਡਿਜ਼ਾਈਨਰ ਅਨੀਤਾ ਡੋਂਗਰੇ ਨੇ ਇਸ ਸ਼ੇਰਵਾਨੀ ਨੂੰ ਬਣਾਇਆ ਹੈ। ਅਨੀਤਾ ਨੇ ਇਕ ਬਿਆਨ 'ਚ ਕਿਹਾ ਕਿ ਸ਼ੇਰਵਾਨੀ ਇਕ ਸਦਾਬਹਾਰ ਲਿਬਾਸ ਹੈ। ਇਹ ਸਟਾਈਲ ਅਸੀਂ 20 ਸਾਲ ਪਹਿਲਾਂ ਤਿਆਰ ਕੀਤਾ ਸੀ ਅਤੇ ਚੰਗੀ ਗੱਲ ਇਹ ਹੈ ਕਿ ਇਹ ਲਿਬਾਸ ਅੱਜ ਵੀ ਖੂਬਸੂਰਤੀ ਕਾਰਨ ਚਰਚਾ 'ਚ ਹੈ।

PunjabKesari

ਇਕ ਦਮਦਾਰ, ਵੱਖਰਾ ਨਜ਼ਰ ਆਉਣ ਵਾਲਾ ਲਿਬਾਸ ਸ਼ੇਰਵਾਨੀ ਹਰ ਰੰਗ 'ਚ ਕਰਿਸ਼ਮਾਈ ਲੱਗਦਾ ਹੈ। ਅਨੀਤਾ ਨੇ ਕਿਹਾ ਕਿ ਵਿਅਕਤੀਗਤ ਤੌਰ 'ਤੇ ਮੈਨੂੰ ਸਦਾਬਹਾਰ ਨੀਲਾ, ਸਫੈਦ ਅਤੇ ਕਾਲਾ ਰੰਗ ਪਸੰਦ ਹੈ। ਮੇਲਾਨੀਆ ਨੇ ਸਫੈਦ ਰੰਗ ਦੀ ਸ਼ਰਟ-ਡਰੈੱਸ ਪਹਿਨੀ ਸੀ, ਜਿਸ ਨੂੰ ਵੈਨੇਜ਼ੁਏਲਾ ਦੇ ਫੈਸ਼ਨ ਡਿਜ਼ਾਈਨਰ ਕੈਰੋਲੀਨਾ ਹੈਰੇਰਾ ਨੇ ਡਿਜ਼ਾਈਨ ਕੀਤਾ ਸੀ। ਇੱਥੇ ਦੱਸ ਦੇਈਏ ਕਿ ਅਨੀਤਾ ਡੋਂਗਰੇ ਬਾਲੀਵੁੱਡ ਸਟਾਰਜ਼ ਦੀਆਂ ਕਈ ਡਰੈੱਸ ਨੂੰ ਡਿਜ਼ਾਈਨ ਕਰ ਚੁੱਕੀ ਹੈ।