ਦਿੱਲੀ ਹਿੰਸਾ ’ਚ 20 ਲੋਕਾਂ ਦੀ ਮੌਤ, ਕੇਜਰੀਵਾਲ ਬੋਲੇ- ਤਾਇਨਾਤ ਕੀਤੀ ਜਾਵੇ ਫੌਜ
delhi violence 20 dead arvind kejriwal tweet armyਨਵੀਂ ਦਿੱਲੀ :20(ਮੀਡੀਦੇਸਪੰਜਾਬ)-  ਉੱਤਰ-ਪੂਰਬੀ ਦਿੱਲੀ ’ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨੂੰ ਲੈ  ਕੇ ਭੜਕੀ ਹਿੰਸਾ ਦੇ ਮਾਮਲੇ ’ਚ ਅਰਵਿੰਦ ਕੇਜਰੀਵਾਲ ਨੇ ਫੌਜ ਦੀ ਤਾਇਨਾਤੀ ਦੀ ਮੰਗ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਹਿੰਸਾ ’ਤੇ ਟਵੀਟ ਕਰਦੇ ਹੋਏ ਗ੍ਰਹਿ ਮੰਤਰਾਲੇ ਤੋਂ ਤੁਰੰਤ ਫੌਜ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਹਾਲਾਤ ਬੇਹੱਦ ਖਰਾਬ ਹਨ ਅਤੇ ਦਿੱਲੀ ਪੁਲਸ ਇਸ ’ਤੇ ਕਾਬੂ ਪਾਉਣ ’ਚ ਅਸਮਰੱਥ ਰਹੀ ਹੈ।

ਫੌਜ ਨੂੰ ਤੁਰੰਤ ਬੁਲਾਇਆ ਜਾਵੇ- ਕੇਜਰੀਵਾਲ
ਕੇਜਰੀਵਾਲ ਨੇ ਟਵੀਟ ਕਰ ਕੇ ਲਿਖਿਆ,‘‘ਮੈਂ ਪੁਰੀ ਰਾਤ ਲੋਕਾਂ ਦੇ ਸੰਪਰਕ ’ਚ ਰਿਹਾ ਹਾਂ। ਸਥਿਤੀ ਕਾਫ਼ੀ ਚਿੰਤਾਜਨਕ ਹੈ। ਪੁਲਸ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਹਾਲਾਤ ਨੂੰ ਕੰਟਰੋਲ ਕਰਨ ਅਤੇ ਲੋਕਾਂ ਦਾ ਆਤਮਵਿਸ਼ਵਾਸ ਵਧਾਉਣ ’ਚ ਅਸਮਰੱਥ ਰਹੀ ਹੈ। ਫੌਜ ਨੂੰ ਤੁਰੰਤ ਬੁਲਾਇਆ ਜਾਵੇ ਅਤੇ ਬਾਕੀ ਪ੍ਰਭਾਵਿਤ ਇਲਾਕਿਆਂ ’ਚ ਕਰਫਿਊ ਲਗਾਇਆ ਜਾਵੇ। ਇਸ ਲਈ ਮੈਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਕ ਚਿੱਠੀ ਲਿਖ ਰਿਹਾ ਹਾਂ।’’

ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁਕੀ ਹੈ
ਦੱਸਣਯੋਗ ਹੈ ਕਿ ਇਸ ਹਿੰਸਕ ਝੜਪ ’ਚ ਹੁਣ ਤੱਕ 20 ਲੋਕਾਂ ਦੀ ਮੌਤ ਹੋ ਚੁਕੀ ਹੈ। ਉੱਤਰ-ਪੂਰਬੀ ਦਿੱਲੀ ਹਿੰਸਾ ’ਚ ਜ਼ਖਮੀਆਂ ਦੀ ਗਿਣਤੀ 200 ਤੋਂ ਵਧ ਹੈ, ਇਸ ’ਚ ਕਰੀਬ 56 ਪੁਲਸ ਵਾਲੇ ਹਨ। ਐਤਵਾਰ ਨੂੰ ਭੜਕੀ ਹਿੰਸਾ ਮੰਗਲਵਾਰ ਨੂੰ ਵੀ ਜਾਰੀ ਰਹੀ। ਪੂਰਬੀ ਦਿੱਲੀ ਦੇ ਜਾਫਰਾਬਾਦ, ਮੌਜਪੁਰ ਸਮੇਤ ਕਈ ਹਿੰਸਾ ਪ੍ਰਭਾਵਿਤ ਇਲਾਕਿਆਂ ’ਚ ਮਾਹੌਲ ਹਾਲੇ ਵੀ ਤਣਾਅਪੂਰਨ ਹੈ। ਹਾਲਾਂਕਿ ਪ੍ਰਸ਼ਾਸਨ ਨੇ ਭਾਰੀ ਗਿਣਤੀ ’ਚ ਪੁਲਸ ਫੋਰਸ ਦੀ ਤਾਇਨਾਤੀ ਕਰ ਦਿੱਤੀ ਹੈ।