ਦਿੱਲੀ ਦੇ ਗੁਰਦੁਆਰਿਆਂ ਨੇ ਦੰਗਾ ਪੀੜਤਾਂ ਲਈ ਖੋਲ੍ਹੇ ਦਰਵਾਜ਼ੇ
delhi gurdwaras open doors for riot victimsਨਵੀਂ ਦਿੱਲੀ :20(ਮੀਡੀਦੇਸਪੰਜਾਬ)- ਉੱਤਰ ਪੂਰਬੀ ਦਿੱਲੀ 'ਚ ਐਤਵਾਰ ਨੂੰ ਨਾਗਰਿਕਤਾ ਸੰਸ਼ੋਧਨ ਕਾਨੂੰਨ ਯਾਨੀ ਕਿ ਸੀ.ਏ.ਏ. ਨੂੰ ਲੈ ਕੇ ਜ਼ਬਰਦਸਤ ਹਿੰਸਕ ਪ੍ਰਦਰਸ਼ਨ ਹੋਏ। ਇਸ ਤੋਂ ਬਾਅਦ ਮੰਗਲਵਾਰ ਨੂੰ ਚਾਂਦ ਬਾਗ, ਭਜਨਪੁਰਾ, ਗੋਕੁਲਪੁਰੀ, ਮੌਜਪੁਰ, ਕਰਦਮਪੁਰੀ ਅਤੇ ਜ਼ਾਫਰਾਬਾਦ ਵਿਚ ਹੋਈ ਹਿੰਸਾ ਨੇ ਇਲਾਕੇ ਦੇ ਲੋਕਾਂ ਨੂੰ ਅੰਦਰ ਤੱਕ ਹਿਲਾ ਦਿੱਤਾ। ਇਨ੍ਹਾਂ ਹਿੰਸਕ
ਵਾਰਦਾਤਾਂ ਵਿਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 200 ਲੋਕ ਜ਼ਖਮੀ ਹਨ, ਇਹੀ ਨਹੀਂ ਹਿੰਸਾ ਵਿਚ ਸ਼ਾਮਲ ਲੋਕਾਂ ਨੇ ਕਈ ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਹਵਾਲੇ ਕਰ ਦਿੱਤਾ। ਇਸ ਵਿਚਾਲੇ ਗੁਰਦੁਆਰਿਆਂ ਨੇ ਉਨ੍ਹਾਂ ਸਾਰੇ ਪੀੜਤਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ, ਜੋ ਕਿਸੇ ਸੁਰੱਖਿਅਤ ਪਨਾਹ ਦੀ ਭਾਲ ਵਿਚ ਹਨ। ਫਿਰ ਚਾਹੇ ਉਹ ਕਿਸੇ ਵੀ ਧਰਮ ਦੇ ਹੀ ਕਿਉਂ ਨਾ ਹੋਣ।ਦੁੱਖ ਅਤੇ ਡਰ ਦੀ ਇਸ ਘੜੀ ਵਿਚ ਇਨਸਾਨੀਅਤ ਜੀਵਤ ਹੈ ਅਤੇ ਟਵਿੱਟਰ ਯੂਜ਼ਰਸ ਨੇ ਇਸ ਦੀ ਕਾਫੀ ਤਾਰੀਫ ਵੀ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਉੱਤਰ ਪੂਰਬੀ ਦਿੱਲੀ ਦੇ ਹਿੰਸਾ ਗ੍ਰਸਤ ਇਲਾਕਿਆਂ ਵਿਚ ਧਾਰਾ 144 ਲਗਾਈ ਗਈ ਹੈ। ਨਾਲ ਹੀ ਚੱਪੇ-ਚੱਪੇ 'ਤੇ ਪੁਲਸ ਅਤੇ ਸੀ.ਆਰ.ਪੀ.ਐਫ. ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ।