ਕਨ੍ਹਈਆ ਕੁਮਾਰ ਤੇ ਚੱਲੇਗਾ ਦੇਸ਼ ਦ੍ਰੋਹ ਦਾ ਮੁਕੱਦਮਾ, ਦਿੱਲੀ ਸਰਕਾਰ ਨੇ ਦਿੱਤੀ ਮਨਜ਼ੂਰੀ
kanhaiya kumar to face trial for seditionਨਵੀਂ ਦਿੱਲੀ:20(ਮੀਡੀਦੇਸਪੰਜਾਬ)- ਦੇਸ਼ ਖਿਲਾਫ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) 'ਚ ਕਥਿਤ ਤੌਰ 'ਤੇ ਨਾਅਰੇਬਾਜ਼ੀ ਕਰਨ ਵਾਲੇ ਸਾਬਕਾ ਵਿਦਿਆਰਥੀ ਅਤੇ ਸੀ.ਪੀ.ਆਈ. ਆਗੂ ਕਨ੍ਹਈਆ ਕੁਮਾਰ 'ਤੇ ਦੇਸ਼ ਦ੍ਰੋਹ ਦਾ ਮੁਕੱਦਮਾ ਚਲੇਗਾ। ਸੂਤਰਾਂ ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਦੀ ਸਪੈਸ਼ਲ ਸੈੱਲ ਨੇ ਕਨ੍ਹਈਆ ਕੁਮਾਰ 'ਤੇ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਦੱਸਣਯੋਗ ਹੈ ਕਿ ਦਿੱਲੀ ਪੁਲਸ ਨੇ ਦਿੱਲੀ ਸਰਕਾਰ ਤੋਂ ਕਨ੍ਹਈਆ ਕੁਮਾਰ ਖਿਲਾਫ ਮੁਕੱਦਮਾ ਚਲਾਉਣ ਲਈ ਮਨਜ਼ੂਰੀ ਮੰਗੀ ਸੀ।