ਸਮà©à©°à¨¦à¨° ਚ ਚੀਨ ਦੀ ਘà©à¨¸à¨ªà©ˆà¨ ਜਾਰੀ, ​ਜਾਪਾਨ ਨੇ ਦਰਜ ਕਰਵਾਇਆ ਵਿਰੋਧ |
ਇੰਟਰਨੈਸ਼ਨਲ ਡੈਸਕ ::-14-ਅਕਤੂਬਰ20(ਮੀਡੀਆਦੇਸਪੰਜਾਬ)- ਚੀਨੀ ਤੱਟ ਰੱਖਿਅਕ ਬਲਾਂ ਦੇ ਦੋ ਜਹਾਜ਼ਾਂ
ਦੇ ਵਿਵਾਦਿਤ ਪੂਰਬੀ ਚੀਨ ਸਾਗਰ ਦੀਪ ਸਮੂਹ ਨਾਲ ਲੱਗੇ ਜਾਪਾਨੀ ਜਲ ਖੇਤਰ 'ਚ ਘà©à¨¸à¨ªà©ˆà¨ ਕਰਨ
ਅਤੇ ਮੰਗਲਵਾਰ ਤੱਕ ਲਗਾਤਾਰ ਤੀਸਰੇ ਦਿਨ ਉੱਥੋਂ ਹੱਟਣ ਤੋਂ ਇਨਕਾਰ ਕਰਨ ਤੋਂ ਬਾਅਦ
ਜਾਪਾਨ ਨੇ ਚੀਨ ਸਾਹਮਣੇ ਵਿਰੋਧ ਦਰਜ ਕਰਵਾਇਆ ਹੈ। ਇਸ ਦੀ ਜਾਣਕਾਰੀ ਜਾਪਾਨੀ ਅਧਿਕਾਰੀਆਂ
ਨੇ ਦਿੱਤੀ। ਜਾਪਾਨੀ ਤੱਟ ਰੱਖਿਅਕ ਅਧਿਕਾਰੀਆਂ ਨੇ ਦੱਸਿਆ ਕਿ ਚੀਨ ਦੇ ਦੋ ਜਹਾਜ਼ ਜਾਪਾਨ
ਦੇ ਦਾਅਵੇ ਵਾਲੇ ਜਲ ਖੇਤਰ 'ਚ à¨à¨¤à¨µà¨¾à¨° ਦੀ ਸਵੇਰੇ ਵੜà©à¨¹ ਗਠਅਤੇ ਮੱਛੀ ਫੜਨ ਵਾਲੀ ਜਾਪਾਨੀ
ਕਸ਼ਤੀ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ ਜਿਸ 'ਤੇ ਚਾਲਕ ਦਲ ਦੇ ਤਿੰਨ ਲੋਕ ਸਵਾਰ ਸਨ।
ਉਨà©à¨¹à¨¾à¨‚ ਦੱਸਿਆ ਕਿ ਉਹ ਹà©à¨£ ਵੀ ਉੱਥੇ ਬਣੇ ਹੋਠਹਨ ਅਤੇ ਉੱਥੋ ਨਿਕਲਣ ਦੀ ਜਾਪਾਨੀ ਅਧਿਕਾਰੀਆਂ ਦੇ ਨਿਰਦੇਸ਼ ਅਤੇ ਚਿਤਾਵਨੀ ਨੂੰ ਅਣਸà©à¨£à¨¿à¨† ਕਰ ਰਹੇ ਹਨ। ਚੀਨੀ ਤੱਟ ਰੱਖਿਅਕ ਜਹਾਜ਼ ਨੇਮੀ ਤੌਰ 'ਤੇ ਜਾਪਾਨ ਦੇ ਕੰਟਰੋਲ ਵਾਲੇ ਦੱਖਣੀ ਸੇਂਕਾਕੂ ਟਾਪੂ ਨੇੜੇ ਜਲ ਖੇਤਰ ਦੀ ਉਲੰਘਣਾ ਕਰਦੇ ਰਹਿੰਦੇ ਹਨ। ਇਸ ਖੇਤਰ 'ਤੇ ਚੀਨ ਵੀ ਦਾਅਵਾ ਕਰਦਾ ਹੈ ਅਤੇ ਇਸ ਨੂੰ ਦਿਆਓਯੂ ਦੱਸਦਾ ਹੈ। ਮà©à©±à¨– ਕੈਬਨਿਟ ਸਕੱਤਰ ਕਤਸà©à¨¨à©‹à¨¬à©‚ ਕਾਤੋ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਦà©à¨–ਦ ਹੈ ਕਿ ਚੀਨੀ ਤੱਟ ਰੱਖਿਅਕ ਬਲਾਂ ਦੇ ਦੋ ਜਹਾਜ਼ ਜਾਪਾਨੀ ਜਲ ਖੇਤਰ 'ਚ ਮੌਜੂਦ ਹਨ। ਉਨà©à¨¹à¨¾à¨‚ ਕਿਹਾ ਕਿ ਜਾਪਾਨ ਚੀਨ ਤੋਂ ਇਸ ਦਾ ਸਖ਼ਤ ਵਿਰੋਧ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਚੀਨੀ ਜਹਾਜ਼ ਤੱਤਕਾਲ ਜਾਪਾਨੀ ਜਲ ਖੇਤਰ ਤੋਂ ਨਿਕਲ ਜਾਣ। ਉਨà©à¨¹à¨¾à¨‚ ਕਿਹਾ ਕਿ ਜਾਪਾਨ ਆਪਣੇ ਜਲ, ਥਲ ਅਤੇ ਹਵਾ ਖੇਤਰ ਦਾ ਬੇਹੱਦ ਮਜ਼ਬੂਤੀ ਨਾਲ ਬਚਾਅ ਕਰੇਗਾ। ਜਾਪਾਨੀ ਤੱਟ ਰੱਖਿਅਕ ਅਧਿਕਾਰੀਆਂ ਨੇ ਕਿਹਾ ਕਿ ਚਾਲਕ ਦਲ ਦੇ ਤਿੰਨ ਮੈਬਰਾਂ ਦੇ ਨਾਲ ਮੱਛੀ ਫੜਨ ਵਾਲੀ ਕਿਸ਼ਤੀ ਪੂਰੀ ਤਰà©à¨¹à¨¾à¨‚ ਸà©à¨°à©±à¨–ਿਅਤ ਹੈ। |