ਆਸਮਾਨ ਚ ਹੋਰ ਤਾਕਤਵਰ ਹੋਵੇਗਾ ਹਿੰਦੁਸਤਾਨ, ਰਾਫ਼ੇਲ ਦੀ ਦੂਜੀ ਖੇਪ ਵੀ ਆਵੇਗੀ ਅੰਬਾਲਾ ਏਅਰਬੇਸ
rafale fighter jets indian air force ambala airbaseਅੰਬਾਲਾ ਅਕਤੂਬਰ20(ਮੀਡੀਦੇਸਪੰਜਾਬ)-   ਚੀਨ ਨਾਲ ਜਾਰੀ ਤਣਾਅ ਦਰਮਿਆਨ ਭਾਰਤੀ ਹਵਾਈ ਫ਼ੌਜ ਨੂੰ ਛੇਤੀ ਹੀ ਰਾਫ਼ੇਲ ਜਹਾਜ਼ਾਂ ਦੀ ਦੂਜੀ ਖੇਪ ਵੀ ਮਿਲਣ ਵਾਲੀ ਹੈ। ਜਾਣਕਾਰੀ ਮੁਤਾਬਕ 3-4 ਰਾਫ਼ੇਲ ਲੜਾਕੂ ਜਹਾਜ਼ ਨਵੰਬਰ ਦੇ ਪਹਿਲੇ ਹਫ਼ਤੇ ਹਰਿਆਣਾ ਦੇ ਅੰਬਾਲਾ ਸਥਿਤ ਏਅਰਬੇਸ ਪਹੁੰਚ ਸਕਦੇ ਹਨ। ਯਾਨੀ ਕਿ ਆਸਮਾਨ 'ਚ ਹਿੰਦੁਸਤਾਨ ਹੋਰ ਤਾਕਤਵਰ ਹੋ ਜਾਵੇਗਾ। ਦੱਸ ਦੇਈਏ ਕਿ 5 ਰਾਫ਼ੇਲ ਜਹਾਜ਼ਾਂ ਦੀ ਪਹਿਲੀ ਖੇਪ 29 ਜੁਲਾਈ  ਨੂੰ ਭਾਰਤ ਆਈ ਸੀ, ਜਿਨ੍ਹਾਂ ਨੂੰ 10 ਸਤੰਬਰ ਨੂੰ ਰਸਮੀ ਤੌਰ 'ਤੇ ਹਵਾਈ ਫ਼ੌਜ ਵਿਚ ਸ਼ਾਮਲ ਕੀਤਾ ਗਿਆ ਸੀ।

ਅੰਬਾਲਾ ਏਅਰਬੇਸ ਵਿਚ ਰਾਫ਼ੇਲ ਜਹਾਜ਼ਾਂ ਦਾ ਪੂਰਾ ਢਾਂਚਾ ਤਿਆਰ ਹੋ ਚੁੱਕਾ ਹੈ। ਜਹਾਜ਼ਾਂ ਦੀ ਸਭ ਤੋਂ ਪਹਿਲਾਂ ਬਣਾਈ ਗਈ 17 ਗੋਲਡਨ ਏਰੋ ਸਕੁਐਡਰਨ ਦੇ ਕੁਝ ਪਾਇਲਟ ਅਜੇ ਵੀ ਫਰਾਂਸ ਵਿਚ ਹਨ, ਜਿਨ੍ਹਾਂ ਦੀ ਸਿਖਲਾਈ ਵੀ ਪੂਰੀ ਹੋ ਚੁੱਕੀ ਹੈ। ਦੱਸ ਦੇਈਏ ਕਿ ਰਾਫ਼ੇਲ ਭਾਰਤ ਦੀ ਹਵਾਈ ਸ਼ਕਤੀ ਦੀ ਸਮਰੱਥਾ ਨੂੰ ਅਜਿਹੇ ਸਮੇਂ ਵਿਚ ਵਧਾ ਰਿਹਾ ਹੈ, ਜਦੋਂ ਦੇਸ਼ ਪੂਰਬੀ ਲੱਦਾਖ 'ਚ ਚੀਨ ਨਾਲ ਸਰਹੱਦੀ ਵਿਵਾਦ 'ਚ ਉਲਝਿਆ ਹੋਇਆ ਹੈ।

ਦੱਸਣਯੋਗ ਹੈ ਕਿ ਹਵਾਈ ਫ਼ੌਜ ਨੇ 59 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਫਰਾਂਸ ਨਾਲ 36 ਰਾਫ਼ੇਲ ਲੜਾਕੂ ਜਹਾਜ਼ਾਂ ਦੀ ਖਰੀਦ ਦਾ ਸੌਦਾ ਕੀਤਾ ਹੈ। ਜਿਨ੍ਹਾਂ 'ਚੋਂ 5 ਰਾਫ਼ੇਲ ਜਹਾਜ਼ ਭਾਰਤ ਆ ਚੁੱਕੇ ਹਨ ਅਤੇ ਹਵਾਈ ਫ਼ੌਜ 'ਚ ਸ਼ਾਮਲ ਹੋ ਗਏ ਹਨ। 3-4 ਹੋਰ ਰਾਫ਼ੇਲ ਜਹਾਜ਼ਾਂ ਦੀ ਅਗਲੀ ਖੇਪ ਅਗਲੇ ਮਹੀਨੇ ਹੀ ਭਾਰਤ ਪਹੁੰਚ ਸਕਦੀ ਹੈ।