ਸਾਲ 2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਸਭ ਤੋਂ ਮਹਿੰਗੀਆਂ ਚੋਣਾਂ ਹੋਣ ਦਾ ਅਨੁਮਾਨ
american election  expensive electionਵਾਸ਼ਿੰਗਟਨ  ਅਕਤੂਬਰ20(ਮੀਡੀਦੇਸਪੰਜਾਬ)-ਅਮਰੀਕਾ ਵਿਚ ਇਸ ਸਾਲ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਦੇਸ਼ ਦੇ ਇਤਿਹਾਸ ਦੀਆਂ ਸਭ ਤੋਂ ਮਹਿੰਗੀਆਂ ਚੋਣਾਂ ਬਣਨ ਜਾ ਰਹੀਆਂ ਹਨ। ਇਹਨਾਂ ਚੋਣਾਂ ਵਿਚ ਪਿਛਲੀਆਂ ਰਾਸ਼ਟਰਪਤੀ ਚੋਣਾਂ ਦੇ ਮੁਕਾਬਲੇ ਦੁੱਗਣੀ ਰਾਸ਼ੀ ਖਰਚ ਹੋਣ ਦਾ ਅਨੁਮਾਨ ਹੈ। ਇਸ ਵਾਰ ਕਰੀਬ 14 ਅਰਬ ਡਾਲਰ ਖਰਚ ਹੋਣ ਦੀ ਆਸ ਹੈ।

ਸ਼ੋਧ ਸਮੂਹ 'ਦੀ ਸੈਂਟਰ ਫੋਰ ਰਿਸਪਾਨਸਿਵ ਪੋਲੀਟੀਕਲਸ' ਨੇ ਕਿਹਾ ਕਿ ਵੋਟਿੰਗ ਤੋਂ ਪਹਿਲਾਂ ਦੇ ਆਖਰੀ ਮਹੀਨੇ ਵਿਚ ਰਾਜਨੀਤਕ ਫੰਡ ਵਿਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਕਾਰਨ ਇਹਨਾਂ ਚੋਣਾਂ ਵਿਚ ਜਿਹੜੇ 11 ਅਰਬ ਡਾਲਰ ਖਰਚ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ, ਉਹ ਪਿੱਛੇ ਛੁੱਟ ਗਿਆ ਹੈ। ਸ਼ੋਧ ਸਮੂਹ ਨੇ ਕਿਹਾ ਕਿ ਸਾਲ 2020 ਦੀਆਂ ਚੋਣਾਂ ਵਿਚ 14 ਅਰਬ ਡਾਲਰ ਖਰਚ ਹੋਣ ਦਾ ਅਨੁਮਾਨ ਹੈ, ਜਿਸ ਨਾਲ ਚੋਣਾਂ ਵਿਚ ਖਰਚ ਦੇ ਪੁਰਾਣੇ ਸਾਰੇ ਰਿਕਾਰਡ ਟੁੱਟ ਜਾਣਗੇ। ਸਮੂਹ ਦੇ ਮੁਤਾਬਕ, ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਅਮਰੀਕੀ ਇਤਿਹਾਸ ਦੇ ਪਹਿਲੇ ਉਮੀਦਵਾਰ ਹੋਣਗੇ ਜਿਹਨਾਂ ਨੇ ਦਾਨ ਕਰਤਾਵਾਂ ਤੋਂ ਇਕ ਅਰਬ ਡਾਲਰ ਦੀ ਰਾਸ਼ੀ ਪ੍ਰਾਪਤ ਕੀਤੀ। 

ਉਹਨਾਂ ਦੀ ਪ੍ਰਚਾਰ ਮੁਹਿੰਮ ਨੂੰ 14 ਅਕਤੂਬਰ ਨੂੰ 93.8 ਕਰੋੜ ਡਾਲਰ ਹਾਸਲ ਹੋਏ ਹਨ, ਜਿਸ ਨਾਲ ਡੈਮੋਕ੍ਰੇਟ ਦੀ ਰੀਪਬਲਕਿਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੂੰ ਹਰਾਉਣ ਦੀ ਉਤਸੁਕਤਾ ਵੱਧਦੀ ਜਾ ਰਹੀ ਹੈ। ਉੱਥੇ ਟਰੰਪ ਨੇ ਦਾਨ ਕਰਤਾਵਾਂ ਤੋਂ 59.6 ਕਰੋੜ ਡਾਲਰ ਦਾ ਫੰਡ ਚੋਣ ਪ੍ਰਚਾਰ ਦੇ ਲਈ ਜੁਟਾਇਆ ਹੈ। ਸ਼ੋਧ ਸਮੂਹ ਨੇ ਕਿਹਾ,''ਮਹਾਮਾਰੀ ਦੇ ਬਾਵਜੂਦ ਹਰ ਕੋਈ ਸਾਲ 2020 ਦੀਆਂ ਚੋਣਾਂ ਵਿਚ ਜ਼ਿਆਦਾ ਰਾਸ਼ੀ ਦਾਨ ਕਰ ਰਿਹਾ ਹੈ ਫਿਰ ਭਾਵੇਂ ਉਹ ਆਮ ਲੋਕ ਹੋਣ ਜਾਂ ਅਰਬਪਤੀ।'' ਸਮੂਹ ਨੇ ਬਿਆਨ ਵਿਚ ਕਿਹਾ ਕਿ ਇਸ ਵਾਰ ਬੀਬੀਆਂ ਨੇ ਦਾਨ ਦੇਣ ਦਾ ਰਿਕਾਰਡ ਤੋੜ ਦਿੱਤਾ ਹੈ।