ਹੁਣ ਮੁੰਬਈ ਤੋਂ ਅਹਿਮਦਾਬਾਦ ਦੌੜੇਗੀ ਬੁਲੇਟ ਟ੍ਰੇਨ, ਮੋਦੀ ਦਾ ਸੁਫ਼ਨਾ ਪੂਰਾ ਕਰੇਗੀ ਇਹ ਕੰਪਨੀ |
![]() ਕੰਪਨੀ ਦੇ ਸੀਈਓ ਨੇ ਦਿੱਤੀ ਜਾਣਕਾਰੀ ਐਲ.ਐਂਡ.ਟੀ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਤੇ ਪ੍ਰਬੰਧ ਨਿਰਦੇਸ਼ਕ ਐਸ.ਐਨ. ਸੁਬਰਾਮਣੀਅਮ ਨੇ ਬੁੱਧਵਾਰ ਨੂੰ ਵਿੱਤੀ ਨਤੀਜਿਆਂ ਦੀ ਘੋਸ਼ਣਾ ਦੌਰਾਨ ਕਿਹਾ, 'ਅਸੀਂ ਸਰਕਾਰ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਠੇਕਾ ਹਾਸਲ ਕੀਤਾ ਹੈ। ਇਹ 25,000 ਕਰੋੜ ਰੁਪਏ ਦਾ ਆਰਡਰ ਹੈ। ਇਹ ਸਾਡੇ ਲਈ ਸਭ ਤੋਂ ਵੱਡਾ ਇਕਰਾਰਨਾਮਾ ਹੈ। ਇਸ ਦੇ ਨਾਲ ਹੀ ਇਹ ਇੰਨੀ ਵੱਡੀ ਰਕਮ ਦਾ ਸਭ ਤੋਂ ਵੱਡਾ ਪ੍ਰੋਜੈਕਟ ਆਰਡਰ ਹੈ, ਜੋ ਕਿ ਸਰਕਾਰ ਨੇ ਦਿੱਤਾ ਹੈ। ਪ੍ਰੋਜੈਕਟ ਨੂੰ 4 ਸਾਲਾਂ 'ਚ ਕੀਤਾ ਜਾਵੇਗਾ ਪੂਰਾ ਉਨ੍ਹਾਂ ਕਿਹਾ ਕਿ ਪ੍ਰਾਜੈਕਟ ਨੂੰ ਠੇਕੇ ਤਹਿਤ ਚਾਰ ਸਾਲਾਂ ਵਿਚ ਪੂਰਾ ਕੀਤਾ ਜਾਣਾ ਹੈ। ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਨੇ 24 ਸਤੰਬਰ ਨੂੰ ਅਹਿਮਦਾਬਾਦ-ਮੁੰਬਈ ਬੁਲੇਟ ਰੇਲ ਪ੍ਰਾਜੈਕਟ ਲਈ ਲਗਭਗ 1.08 ਲੱਖ ਕਰੋੜ ਰੁਪਏ ਦੀ ਬੋਲੀ ਖੋਲ੍ਹ ਦਿੱਤੀ ਹੈ। ਇਸ ਵਿਚ ਗੁਜਰਾਤ ਵਿਚ ਪੈ ਰਹੇ ਪ੍ਰਾਜੈਕਟ ਦਾ ਇਕ ਹਿੱਸਾ ਸ਼ਾਮਲ ਹੈ। 2 ਘੰਟਿਆਂ 'ਚ ਪੂਰਾ ਹੋਵੇਗਾ ਅਹਿਮਦਾਬਾਦ ਤੋਂ ਮੁੰਬਈ ਤੱਕ ਦਾ ਸਫ਼ਰ ਸਰਕਾਰ ਦੀ ਬੁਲੇਟ ਟ੍ਰੇਨ ਸ਼ੁਰੂ ਹੋਣ ਤੋਂ ਬਾਅਦ ਮੁੰਬਈ ਤੋਂ ਦੋ ਘੰਟਿਆਂ 'ਚ ਅਹਿਮਦਾਬਾਦ ਤੱਕ ਪਹੁੰਚਿਆ ਜਾ ਸਕਦਾ ਹੈ। ਇਸ ਪ੍ਰਾਜੈਕਟ ਵਿਚ ਕਰੀਬ 47 ਫ਼ੀਸਦੀ ਹਿੱਸੇ ਨੂੰ ਗੁਜਰਾਤ ਵਿਚ ਵਾਪੀ ਤੋਂ ਵਡੋਦਰਾ ਦੇ ਵਿਚਾਲੇ ਰੱਖਿਆ ਜਾਵੇਗਾ। |