ਚੀਨ ਤੋਂ ਕੰਬਦੇ ਹਨ ਅਤੇ ਕਸ਼ਮੀਰ ਚ ਲੁੱਟਣ ਦਾ ਕਾਨੂੰਨ, PDP ਦਾ ਦਫ਼ਤਰ ਸੀਲ ਹੋਣ ਤੇ ਭੜਕੀ ਮਹਿਬੂਬਾ ਮੁਫ਼ਤੀ
j k  mehbooba mufti pdp office seal detentionਸ਼੍ਰੀਨਗਰ-ਅਕਤੂਬਰ20(ਮੀਡੀਦੇਸਪੰਜਾਬ)- ਜੰਮੂ-ਕਸ਼ਮੀਰ 'ਚ ਜ਼ਮੀਨ ਦੀ ਖਰੀਦ-ਫਰੋਖਤ ਕਰਨ ਲਈ ਕੇਂਦਰ ਸਰਕਾਰ ਨੇ ਕਾਨੂੰਨ 'ਚ ਤਬਦੀਲੀ ਕਰ ਕੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ। ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ 'ਚ ਸ਼ਾਮਲ ਹੋਏ ਮਹਿਬੂਬਾ ਮੁਫ਼ਤੀ ਸਮੇਤ ਕਈ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ। ਜਿਸ ਤੋਂ ਬਾਅਦ

ਮਹਿਬੂਬਾ ਭੜਕ ਗਈ ਅਤੇ ਕੇਂਦਰ ਸਰਕਾਰ ਵਿਰੁੱਧ ਆਪਣਾ ਗੁੱਸਾ ਕੱਢਣ ਲੱਗੀ। ਹਿਰਾਸਤ 'ਚ ਲੈਣ ਤੋਂ ਬਾਅਦ ਮਹਿਬੂਬਾ ਨੇ ਸਖਤ ਪ੍ਰਤੀਕਿਰਿਆ ਦਿੰਦੇ ਹੋਏ ਸਰਕਾਰ ਦੇ ਕੰਮਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਹੈ ਕਿ ਸ਼੍ਰੀਨਗਰ 'ਚ ਪੀ.ਡੀ.ਪੀ. ਦੇ ਦਫ਼ਤਰ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਵਲੋਂ ਸੀਲ ਕਰ ਦਿੱਤਾ ਗਿਆ ਹੈ। ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦੋਂ ਕਿ ਉਹ ਸ਼ਾਂਤੀਪੂਰਨ ਪ੍ਰਦਰਸ਼ਨ ਕਰ ਰਹੇ ਸਨ। ਹੁਣ ਦਰਜਨਾਂ ਵਰਕਰਾਂ ਅਤੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਜੰਮੂ ਕਸ਼ਮੀਰ ਨੂੰ ਜੇਲ 'ਚ ਬਦਲ ਦਿੱਤਾ
ਮਹਿਬੂਬਾ ਨੇ ਦੋਸ਼ ਲਗਾਇਆ,''ਇਹ ਲੋਕ (ਭਾਜਪਾ) ਜੰਮੂ ਕਸ਼ਮੀਰ ਦੇ ਸਰੋਤ ਲੁੱਟ ਕੇ ਲਿਜਾਉਣਾ ਚਾਹੁੰਦੇ ਹਨ। ਭਾਜਪਾ ਨੇ ਗਰੀਬ ਨੂੰ 2 ਸਮੇਂ ਦੀ ਰੋਟੀ ਨਹੀਂ ਦਿੱਤੀ, ਉਹ ਜੰਮੂ-ਕਸ਼ਮੀਰ 'ਚ ਜ਼ਮੀਨ ਕੀ ਖਰੀਦੇਗਾ? ਦਿੱਲੀ ਤੋਂ ਰੋਜ਼ ਇਕ ਫਰਮਾਨ ਜਾਰੀ ਹੁੰਦਾ ਹੈ, ਜੇਕਰ ਤੁਹਾਡੇ ਕੋਲ ਇੰਨੀ ਤਾਕਤ ਹੈ ਤਾਂ ਚੀਨ ਨੂੰ ਕੱਢੋ, ਜਿਸ ਨੇ ਲੱਦਾਖ ਦੀ ਜ਼ਮੀਨ ਖਾਧੀ ਹੈ, ਚੀਨ ਦਾ ਨਾਂ ਲੈਣ ਤੋਂ ਕੰਬਦੇ ਹਨ।'' ਮਹਿਬੂਬਾ ਨੇ ਕਿਹਾ,''ਜੰਮੂ-ਕਸ਼ਮੀਰ ਦੀ ਜ਼ਮੀਨ ਨੂੰ ਲੁੱਟਣ ਦਾ ਜੋ ਕਾਨੂੰਨ ਭਾਜਪਾ ਨੇ ਪਾਸ ਕੀਤਾ ਹੈ, ਉਸ ਵਿਰੁੱਧ ਅੱਜ ਪੀ.ਡੀ.ਪੀ. ਦੇ ਲੋਕ ਪ੍ਰਦਰਸ਼ਨ ਕਰਨ ਜਾ ਰਹੇ ਸਨ, ਉਨ੍ਹਾਂ ਨੇ ਗ੍ਰਿਫ਼ਤਾਰ ਕੀਤਾ, ਰਾਤ ਨੂੰ ਘਰੋਂ ਚੁੱਕਿਆ ਗਿਆ। ਮੈਂ ਥਾਣੇ 'ਚ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਰੋਕ ਦਿੱਤਾ ਗਿਆ, ਜੰਮੂ-ਕਸ਼ਮੀਰ ਨੂੰ ਇਕ ਜੇਲ 'ਚ ਬਦਲ ਦਿੱਤਾ ਗਿਆ ਹੈ।''

PunjabKesari

ਇਹ ਵੀ ਪੜ੍ਹੋ : ਇਕ ਮਹੀਨੇ ਦੀ ਦੋਸਤੀ ਪਿੱਛੋਂ ਕਰਾਏ ਪ੍ਰੇਮ ਵਿਆਹ ਦਾ ਇੰਝ ਹੋਇਆ ਖ਼ੌਫਨਾਕ ਅੰਤ

ਭੂਮੀ ਕਾਨੂੰਨ ਦਾ ਇਕਜੁਟ ਹੋ ਕੇ ਕਰਾਂਗੇ ਵਿਰੋਧ
ਮੁਫ਼ਤੀ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ,''ਜੰਮੂ-ਕਸ਼ਮੀਰ ਪੁਲਸ ਨੇ ਪੀ.ਡੀ.ਪੀ. ਦੇ ਪਾਰਾ ਵਾਹਿਦ, ਖੁਰਸ਼ੀਦ ਆਲਮ, ਰਾਊਫ ਭੱਟ, ਮੋਹਸਿਨ ਕਊਮ, ਤਾਹਿਰ ਸਈਦ, ਯਾਸੀਨ ਭੱਟ ਅਤੇ ਹਾਮਿਦ ਕੋਹਸੀਨ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਲੋਕ ਭੂਮੀ ਕਾਨੂੰਨ ਦਾ ਵਿਰੋਧ ਕਰ ਰਹੇ ਸਨ, ਜੋ ਸੂਬੇ ਦੀ ਜਨਤਾ 'ਤੇ ਥੋਪਿਆ ਗਿਆ ਹੈ। ਅਸੀਂ ਲੋਕ ਇਕਜੁਟ ਹੋ ਕੇ ਆਪਣੀ ਆਵਾਜ਼ ਚੁੱਕਦੇ ਰਹਾਂਗੇ।''