ਬਿਹਾਰ ਚੋਣ ਪ੍ਰਚਾਰ ਦੀ ਥਕਾਣ ਮਿਟਾਉਣ ਸ਼ਿਮਲਾ ਪਹੁੰਚੇ ਰਾਹੁਲ ਗਾਂਧੀ, ਪ੍ਰਿਯੰਕਾ ਦੇ ਘਰ ਕਰਨਗੇ ਆਰਾਮ
rahul gandhi bihar campaign shimla priyanka gandhi homeਸ਼ਿਮਲਾ- ਅਕਤੂਬਰ20(ਮੀਡੀਦੇਸਪੰਜਾਬ)-ਕਾਂਗਰਸ ਨੇਤਾ ਰਾਹੁਲ ਗਾਂਧੀ ਬਿਹਾਰ ਵਿਧਾਨ ਸਭਾ ਚੋਣ ਪ੍ਰਚਾਰ ਦੀ ਥਕਾਣ ਮਿਟਾਉਣ ਲਈ ਅੱਜ ਯਾਨੀ ਸ਼ੁੱਕਰਵਾਰ ਨੂੰ ਇੱਥੇ ਪਹੁੰਚੇ। ਉਨ੍ਹਾਂ ਦੇ ਆਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਦੇ ਨਵੇਂ ਬਣੇ ਘਰ ਛਰਾਬੜਾ 'ਚ ਆਰਾਮ ਫਰਮਾਉਣ ਦੀ ਸੰਭਾਵਨਾ ਹੈ। ਪੁਲਸ ਨੇ ਦੱਸਿਆ ਕਿ ਰਾਹੁਲ ਚੰਡੀਗੜ੍ਹ ਤੋਂ ਫਲਾਈਟ ਤੋਂ ਬਾਅਦ ਵਾਇਆ ਰੋਡ ਸ਼ਿਮਲਾ ਪਹੁੰਚੇ ਹਨ। ਉਹ ਦੁਪਹਿਰ ਸੜਕ ਮਾਰਗ ਤੋਂ ਇੱਥੇ ਪਹੁੰਚੇ ਅਤੇ ਦੇਵਦਾਰ ਦੇ ਸੰਘਣੇ ਜੰਗਲਾਂ ਦਰਮਿਆਨ ਬਣੇ ਨਵੇਂ ਬੰਗਲਿਆਂ ਛਰਾਵੜਾ 'ਚ ਰੁਕੇ ਹਨ।

ਹਿਮਾਚਲ ਕਾਂਗਰਸ ਦੇ ਐਡੀਸ਼ਨਲ ਸਕੱਤਰ ਹਰਿਕ੍ਰਿਸ਼ਨ ਹਿਮਰਾਲ ਨੇ ਦੱਸਿਆ ਕਿ ਰਾਹੁਲ ਗਾਂਧੀ ਦਾ ਕੋਈ ਪ੍ਰੋਗਰਾਮ ਤੈਅ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਰਾਜ ਇਕਾਈ ਨੂੰ ਰਾਹੁਲ ਦੀ ਸ਼ਿਮਲਾ ਯਾਤਰਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਉਨ੍ਹਾਂ ਸੁਰੱਖਿਆ ਏਜੰਸੀਆਂ ਤੋਂ ਪਤਾ ਲੱਗਾ ਕਿ ਰਾਹੁਲ ਅੱਜ ਸ਼ਿਮਲਾ ਪਹੁੰਚੇ। ਸਮਝਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੇ ਬਿਹਾਰ 'ਚ ਚੋਣ ਪ੍ਰਚਾਰ ਮੁਹਿੰਮ ਦੀ ਥਕਾਣ ਨੂੰ ਦੂਰ ਕਰਨ ਅਤੇ ਆਰਾਮ ਫਰਮਾਉਣ ਲਈ ਦੇਵਭੂਮੀ 'ਚ ਆਏ ਹਨ। ਦੱਸਣਯੋਗ ਹੈ ਕਿ ਹਮੇਸ਼ਾ ਰਾਹੁਲ ਭੈਣ ਪ੍ਰਿਯੰਕਾ ਨਾਲ ਸ਼ਿਮਲਾ ਆਉਂਦੇ ਰਹਿੰਦੇ ਹਨ ਪਰ ਇਸ ਵਾਰ ਉਹ ਇਕੱਲੇ ਹੀ ਆਏ ਹਨ। ਸ਼ਿਮਲਾ 'ਚ 15 ਕਿਲੋਮੀਟਰ ਛਰਾਬੜਾ 'ਚ ਪ੍ਰਿਯੰਕਾ ਗਾਂਧੀ ਨੇ ਆਪਣਾ ਘਰ ਬਣਾਇਆ ਹੈ। ਪ੍ਰਿਯੰਕਾ ਅਗਸਤ 'ਚ ਇੱਥੇ ਆਈ ਸੀ ਅਤੇ ਆਪਣੇ ਬੇਟੇ ਦਾ ਜਨਮ ਦਿਨ ਵੀ ਮਨਾਇਆ ਸੀ। ਉਨ੍ਹਾਂ ਨਾਲ ਪਤੀ ਰਾਬਰਟ ਵਾਡਰਾ ਵੀ ਸਨ।