ਕੈਨੇਡਾ ਚ ਕੋਰੋਨਾ ਪੀੜਤਾਂ ਦੀ ਗਿਣਤੀ 2.64 ਲੱਖ ਤੋਂ ਪਾਰ, ਸਤੰਬਰ ਤੋਂ ਬਾਅਦ ਵਧੇ 1 ਲੱਖ ਮਾਮਲੇ
canada coronavirusਓਟਾਵਾ :-09-ਨਵੰਬਰ-(ਮੀਡੀਦੇਸਪੰਜਾਬ)- ਕੈਨੇਡਾ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ ਅਤੇ ਇਸ ਸਮੇਂ ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ 2,64,045 ਹੋ ਚੁੱਕੀ ਹੈ ਤੇ ਇੱਥੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 10,5222 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਸਤੰਬਰ ਮਹੀਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਕੋਰੋਨਾ ਮਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਤੇ ਉਸ ਤੋਂ ਬਾਅਦ ਲਗਭਗ ਇਕ ਲੱਖ ਮਾਮਲੇ ਨਵੇਂ ਦਰਜ ਹੋਏ ਹਨ ਤੇ ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਭਰ ਵਿਚ ਕੋਰੋਨਾ ਟੈਸਟ ਦੀ ਰਫ਼ਤਾਰ ਵੀ ਤੇਜ਼ ਹੋਈ ਹੈ। ਪਹਿਲਾਂ ਟੈਸਟ ਨਤੀਜਿਆਂ ਦਾ 1.4 ਫੀਸਦੀ ਪਾਜ਼ੀਟਿਵ ਆਉਂਦਾ ਸੀ ਤੇ ਹੁਣ 4.7 ਫੀਸਦੀ ਨਤੀਜੇ ਪਾਜ਼ੀਟਿਵ ਆਉਣ ਲੱਗ ਗਏ ਹਨ। 

ਐਤਵਾਰ ਨੂੰ ਕਿਊਬਿਕ ਵਿਚ ਕੋਰੋਨਾ ਦੇ 1,397 ਨਵੇਂ ਮਾਮਲੇ ਦਰਜ ਹੋਏ ਹਨ ਤੇ ਇਹ ਮਾਮਲੇ ਵੀ ਰਿਕਾਰਡ ਪੱਧਰ 'ਤੇ ਹਨ। ਐਤਵਾਰ ਨੂੰ ਦਰਜ ਹੋਏ ਨਵੇਂ ਮਾਮਲਿਆਂ ਦੇ ਬਾਅਦ ਇੱਥੇ ਪੀੜਤਾਂ ਦੀ ਕੁੱਲ ਗਿਣਤੀ 1,14,820 ਹੋ ਗਈ ਹੈ। ਇਸ ਦੌਰਾਨ ਓਂਟਾਰੀਓ ਵਿਚ ਵੀ 1,328 ਨਵੇਂ ਮਾਮਲੇ ਦਰਜ ਹੋਏ ਹਨ, ਜਿਨ੍ਹਾਂ ਨੇ ਪਿਛਲੇ ਦਿਨ ਦਾ ਰਿਕਾਰਡ ਤੋੜਿਆ ਹੈ। ਲੋਕ ਅਜੇ ਵੀ ਚੋਰੀ-ਚੋਰੀ ਪਾਰਟੀਆਂ ਕਰ ਰਹੇ ਹਨ, ਜਿਸ ਕਾਰਨ ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।