ਦੇਸ਼ ਦੇ ਪੱਛਮੀ ਤੱਟ 'ਤੇ ਖ਼ਤਰਾ : ਚਿਦੰਬਰਮ

ਨਵੀਂ ਦਿੱਲੀ, 1 ਜੁਲਾਈ  : ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਕਿਹਾ ਕਿ ਦੇਸ਼ ਦਾ ਪੱਛਮੀ ਤੱਟ ਅਸੁਰੱਖਿਅਤ ਹੈ ਅਤੇ ਉਸ ਪਾਸਿਓਂ ਅਤਿਵਾਦੀ ਹਮਲੇ ਦਾ ਖਤਰਾ ਹੈ। ਉਨ੍ਹਾਂ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਬਾਰੇ ਰਿਪੋਰਟ ਖੁਫੀਆ ਵਿਭਾਗ ਨੇ ਦਿੱਤੀ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਖੁਫੀਆ ਰਿਪੋਰਟ ਨੂੰ ਦੇਖਦਿਆਂ ਖਾਸ ਤੌਰ 'ਤੇ ਗੁਜਰਾਤ ਸਰਕਾਰ ਨੂੰ ਸੁਚੇਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 26 ਨਵੰਬਰ ਨੂੰ ਮੁੰਬਈ ਨੂੰ ਦਹਿਲਾ ਦੇਣ ਵਾਲੇ ਅਤਿਵਾਦੀ ਸਮੁੰਦਰੀ ਰਸਤਿਓਂ ਹੀ ਆਏ ਸਨ। ਇਹ ਜਲ ਸੈਨਾ ਅਤੇ ਤਟ ਰੱਖਿਅਕ ਬਲਾਂ ਦੀ ਭਾਰੀ ਕੁਤਾਹੀ ਸੀ। ਇਸ ਹਮਲੇ ਵਿਚ ਲਗਭਗ 175 ਲੋਕ ਮਾਰੇ ਗਏ ਸਨ ਅਤੇ 60 ਘੰਟਿਆਂ ਦੇ ਸੰਘਰਸ਼ ਤੋਂ 9 ਅਤਿਵਾਦੀਆਂ ਨੂੰ ਮਾਰ ਮੁਕਾਇਆ ਗਿਆ ਸੀ। ਚਿਦੰਬਰਮ ਨੇ ਕਿਹਾ ਕਿ

ਰਾਸ਼ਟਰੀ ਸੁਰੱਖਿਆ ਗਾਰਡ ਕੇਂਦਰਾਂ ਦਾ ਖੋਲ੍ਹੇ ਜਾਣ ਦਾ ਮਤਲਬ ਇਹ ਨਹੀਂ ਹੈ ਕਿ ਦੇਸ਼ ਵਿਚ ਅਤਿਵਾਦ ਦਾ ਖਤਰਾ ਵਧ ਗਿਆ ਹੈ। ਉਹ ਚੇਨਈ ਦੇ ਐਨ. ਐਸ. ਜੀ. ਕੇਂਦਰ ਦੇ ਉਦਘਾਟਨ ਮੌਕੇ ਬੋਲ ਰਹੇ ਸਨ।