ਇਟਲੀ ਗਏ ਨੌਜਵਾਨ ਨੇ ਏਜੰਟਾਂ ਦੀ ਲੁੱਟ ਦਾ ਕੀਤਾ ਪਰਦਾਫਾਸ਼

ਨੂਰਮਹਿਲ,2 ਜੁਲਾਈ   :ਇਟਲੀ ਬੈਠੇ ਪੰਜਾਬੀ ਏਜੰਟਾਂ ਦੀਆਂ ਜੇਬਾਂ ਦਿਨੋ ਦਿਨ ਗਰਮ ਹੋ ਰਹੀਆਂ ਹਨ। ਭੋਲੇ ਭਾਲੇ ਨੌਜਵਾਨ ਇਟਲੀ ਆਉਣ ਦੇ ਖਾਬ ਦੇਖ ਕੇ ਇਨ੍ਹਾਂ ਰਾਹੀਂ ਲੁੱਟ ਹੋ ਰਹੇ ਹਨ ਨੇ। ਇਟਲੀ ਸਰਕਾਰ ਆਏ ਦਿਨ ਪੇਪਰ ਖੋਲ੍ਹਦੀ ਰਹਿੰਦੀ ਹੈ। 2008 ਵਿਚ ਵੀ ਡੀਕਰੀਟੋ ਫਲੂਸੀ ਪੇਪਰ ਖੁੱਲ੍ਹੇ ਸਨ। ਉਨ੍ਹਾਂ ਵਿਚ ਵੀ ਇਨ੍ਹਾਂ ਲੋਕਾਂ ਨੇ ਬਹੁਤ ਪੈਸਾ ਕਮਾਇਆ ਹੁਣੇ ਜਿਹੇ ਹੀ ਸਤਾਜ਼ਨਾਲੇ ਸੀਜ਼ਨ 9 ਮਹੀਲੈ ਵਾਲੇ ਪੇਪਰ ਖੁੱਲ੍ਹੇ ਸਨ ਜਿਸ ਵਿਚ ਦੋ ਕੈਟਾਗਰੀਆਂ ਆਉਂਦੀਆਂ ਹਨ, ਖੇਤੀਬਾੜੀ ਅਤੇ ਰੈਸਟੋਰੈਂਟ। ਇਨ੍ਹਾਂ ਪੇਪਰਾਂ ਵਿਚ 9 ਮਹੀਨੇ ਦਾ ਵੀਜ਼ਾ ਲਗਦਾ ਹੈ ਤੇ ਫਿਰ ਵਾਪਸ ਆਪਣੇ ਦੇਸ਼ ਮੁੜਨਾ ਪੈਂਦਾ ਹੈ। ਪਰ ਇਥੋਂ ਦੇ ਏਜੰਟ ਸਬਜ਼ਬਾਗ ਦਿਖਾ ਕੇ ਨੌਜਵਾਨਾਂ ਨੂੰ ਲੁੱਟ ਰਹੇ ਹਨ। ਇਸ ਗੱਲ ਦਾ ਖੁਲਾਸਾ ਜਲੰਧਰ ਤੋਂ ਇਟਲੀ ਗਏ ਹਰਪ੍ਰੀਤ ਲਾਲ ਹੈਰੀ ਨੇ ਸਾਡੇ ਇਸ ਪੱਤਰਕਾਰ ਨੂੰ ਭੇਜੀ ਇਕ ਚਿੱਠੀ਀ਿ ਵਚ ਕੀਤਾ ਹੈ। ਹੈਰੀ ਨੇ ਹੈਰਾਨੀ ਭਰਿਆ ਤੱਥ ਉਜਾਗਰ ਕਰਦਿਆਂ ਅੱਗੇ ਕਿਹਾ ਕਿ ਉਕਤ ਪੇਪਰਾਂ 'ਤੇ ਸਿਰਫ 60 ਯੂਰੋ ਦਾ ਖਰਚਾ ਆਉਂਦਾ ਹੈ। ਇਨ੍ਹਾਂ ਪੇਪਰਾਂ ਵਿਚ ਲੋੜੀਂਦੇ ਕਾਗਜ਼ਾਤ ਵਿਚ ਮਾਲਕ ਦੀ ਸਲਾਨਾ ਆਮਦਨ, ਪਛਾਣ ਪੱਤਰ ਤੇ ਟੈਕਸ ਆਦਿ ਦਾ ਵੇਰਵਾ ਜ਼ਰੂਰੀ ਹੁੰਦਾ ਹੈ ਤੇ ਫਿਰ ਮਾਲਕ ਦਾ ਵਕੀਲ ਅਪੀਲ ਕਰਦਾ ਹੈ। ਉਸ ਤੋਂ ਬਾਅਦ ਪੇਪਰਾਂ ਦੀ ਜਾਂਚ ਪੜਤਾਲ ਤੋਂ ਬਾਅਦ ਸਰਕਾਰ ਵੱਲੋਂ ਉਸ ਬੰਦੇ ਨੂੰ ਨੋ ਆਬਜੈਕਸ਼ਨ ਸਰਟੀਫਿਕੇਟ ਦਿੱਤਾ ਜਾਂਦਾ ਹੈ,ਜਿਸ ਬੰਦੇ ਲਈ ਅਪਲਾਈ ਕੀਤਾ ਹੁੰਦਾ ਹੈ। 
 

ਇਸ ਐਨ ਓ ਸੀ ਦੀ ਇਕ ਕਾਪੀ ਮਾਲਕ ਕੋਲ ਤੇ ਇਕ ਇੰਡੀਅਨ ਅੰਬੈਸੀ ਕੋਲ ਪਹੁੰਚ ਜਾਂਦੀ ਹੈ। ਜੋ ਕਾਪੀ ਐਪਲੀਕੈਂਟ ਨੂੰ ਭੇਜੀ ਜਾਂਦੀ ਹੈ, ਉਹ ਉਸ ਨੂੰ ਲੈ ਕੇ ਇਟਲੀ ਦੀ ਅੰਬੈਸੀ ਵਿਚ ਵੀਜ਼ਾ ਲੈਣ ਚਲੇ ਜਾਂਦਾ ਹੈ।
 ਹਰਪ੍ਰੀਤ ਹੈਰੀ ਨੇ ਅੱਗੇ ਦੱਸਿਆ ਕਿ ਪੰਜਾਬੀ ਏਜੰਟ ਮਾਲਕਾਂ ਨੂੰ ਕੁੱਲ 2000 ਯੂਰੋ ਦੇ ਕੇ ਇੰਡੀਅਨ ਦੇ ਵਿਅਕਤੀ ਤੋਂ 10 ਤੋਂ 12 ਲੱਖ ਰਪੁਏ ਲੈਂਦੇ ਹਨ। ਇਹ ਸਾਡੇ ਪੰਜਾਬੀ ਨੌਜਵਾਨਾਂ ਨੂੰ ਸੁਨਹਿਰੀ ਸੁਪਨੇ ਦਿਖਾ ਕੇ ਝਾਂਸੇ ਵਿਚ ਫਸਾ ਲੈਂਦੇ ਹਨ ਤੇ ਫਿਰ ਖੂਬ ਰੁਪਿਆ ਕਮਾਉਂਦੇ ਹਨ। ਇਨ੍ਹਾਂ ਏਜੰਟਾਂ ਨੂੰ ਤਾਂ ਕਾਨੂੰਨਾਂ ਦਾ ਵੀ ਪੂਰਾ ਗਿਆਨ ਨਹੀਂ ਹੁੰਦਾ।
 ਨੌਜਵਾਨ ਜਾਇਦਾਦ, ਜ਼ਮੀਨ ਤੇ ਵਿਆਜੂ ਪੈਸੇ ਚੁੱਕ ਕੇ ਘਰ ਬਾਰ ਗਹਿਣੇ ਰੱਖ ਕੇ ਇਟਲੀ ਆਉਂਦੇ ਹਨ। ਪੰਜਾਬੀ ਏਜੰਟ ਨੌਜਵਾਨਾਂ ਨੂੰ ਇਟਲੀ ਪਹੁੰਚਾਉਣ ਦਾ ਕਨਟ੍ਰੈਕਟ ਕਰਦੇ ਹਨ ਤੇ ਕੰਮ ਤੇ ਲਗਾਉਣ ਦਾ ਨਹੀਂ। ਇਹ ਉਨ੍ਹਾਂ ਦੱਸ ਦਿੰਦੇ ਹਨ ਕਿ ਤੁਸੀਂ 10 ਜਣਿਆਂ ਨੇ ਇਕ ਸਰਾਂ ਵਿਚ ਰਹਿਣਾ ਹੈ ਤੇ ਇੱਥੇ ਰਹਿ ਕੇ ਹੀ ਦਿਹਾੜੀ ਲਗਾਉਣੀ ਹੈ ਜਦ ਤੱਕ ਤੁਹਾਡੇ ਕੰਮ ਦਾ ਪੱਕਾ ਜੁਗਾੜ ਨਹੀਂ ਬਣ ਜਾਂਦਾ। ਮਕਾਨਦਾ ਕਿਰਾਇਆ ਤੇ ਖਾਣੇ ਦਾ ਖਰਚਾ ਆਪਣੇ ਪੱਲਿਉਂ ਕਰਨਾ ਹੈ। ਇਟਲੀ 'ਚ ਤਾਂ ਇਕ ਨੌਜਵਾਨ ਨੇ ਰੋਂਦਿਆਂ ਕਿਹਾ ਕਿ ਏਜੰਟ ਤਾਂ ਕਹਿੰਦੇ ਹਨ ਕਿ ਖਾ ਪੀ ਕੇ 50 ਹਜ਼ਾਰ ਰੁਪਏ ਮਹੀਨੇ ਦੇ ਬਚ ਜਾਣਗੇ ਪਰ ਇਥੇ ਹਾਲਾਤ ਬਹੁਤ ਮਾੜੇ ਹਨ।
 ਹਰਪ੍ਰੀਤ ਹੈਰੀ ਨੇ ਭਾਰਤੀ ਨੌਵਜਾਨਾਂ, ਖਾਸ ਕਰ ਪੰਜਾਬ ਦੇ ਨੌਜਵਾਨਾਂ ਨੂੰ ਅਪੀਲਕ ੀਤੀ ਕਿ ਏਜੰਟਾਂ ਦੇ ਝਾਂਸੇ ਵਿਚ ਨਾ ਆਉਣ ਤੇ ਮਾਂ ਪਿਓ ਦੀਆਂ ਰੀਝਾਂ ਦਾ ਗਲਾ ਘੁੱਟਣ। ਉਨ੍ਹਾਂ ਮੌਕੇ ਦੀਆਂ ਸਰਕਾਰਾਂ 'ਤੇ ਵੀ ਵਰ੍ਹਦਿਆਂ ਕਿਹਾ ਕਿ ਰਾਜਨੀਤੀ ਖੇਤਰ ਵਿਚ ਵੀ ਪ੍ਰਦੂਸ਼ਣ ਪੈਦਾ ਹੋ ਚੁੱਕਾ ਹੈ।
 ਬਹੁਤ ਚੋਣ ਮੈਨੀਫੈਸਟੋ ਚਿੱਟਾ ਹਾਥੀ ਸਾਬਤ ਹੋ ਰਹੇ ਹਨ। ਮਜਬੂਰੀ ਕਾਰਨ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਰੁਜ਼ਗਾਰ ਲਈ ਜਾਣਾ ਪੈਂਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖੁਦ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਭੇਜੇ। ਨੌਕਰੀ 'ਤੇ ਲਗਾਏ ਤਾਂ ਹੀ ਨੌਜਵਾਨਾਂ ਦਾ ਭਵਿੱਖ ਸੰਵਰ ਸਕਦਾ ਹੈ।