15ਵੀਂ ਲੋਕ ਸਭਾ 'ਚ ਪਲੇਠਾ ਬਜ਼ਟ ਸੈਸ਼ਨ ਸ਼ੁਰੂ
ਨਵੀਂ ਦਿੱਲੀ,2 ਜੁਲਾਈ   : ਲੋਕ ਸਭਾ ਦਾ ਬਜ਼ਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਵਿੱਤ ਮੰਤਰੀ ਪ੍ਰਣਬ ਮੁਖ਼ਰਜ਼ੀ ਨੇ ਆਰਥਿਕ ਸਰਵੇ ਪੇਸ਼ ਕੀਤਾ। ਇਸ ਦੌਰਾਨ ਹੀ ਵਿੱਤ ਮੰਤਰੀ ਨੇ ਦੇਸ਼ ਦੀ ਵਿਕਾਸ ਦਰ 'ਚ 2.1 ਪ੍ਰਤੀਸ਼ਤ ਦੀ ਕਮੀ ਹੋਣ ਦੀ ਪੁਸ਼ਟੀ ਕੀਤੀ। ਇਹ ਬਜ਼ਟ ਸੈਸ਼ਨ 15ਵੀਂ ਲੋਕ ਸਭਾ ਦਾ ਪਲੇਠਾ ਸੈਸ਼ਨ ਹੈ, ਪਰ ਇਸ ਬਜ਼ਟ ਤੋਂ ਆਮ ਲੋਕਾਂ ਦੀਆਂ ਉਮੀਦਾਂ ਤੇ ਸੰਭਾਵਨਾਵਾਂ ਮੱਠੀਆਂ ਪੈ ਗਈਆਂ ਜਦੋਂ ਬਜ਼ਟ ਸੈਸ਼ਨ ਤੋਂ ਇਕ ਦਿਨ ਪਹਿਲਾਂ ਦੇਸ਼ 'ਚ ਪੈਟਰੋਲ ਤੇ ਡੀਜ਼ਲ ਦੇ ਭਾਅ ਵਧਾ ਦਿੱਤੇ ਗਏ। ਅੱਜ ਬਜ਼ਟ ਸੈਸ਼ਨ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਵੇਰ ਤੋਂ ਹੀ ਸੰਸਦ 'ਚ ਪਹੁੰਚ ਗਏ ਸਨ। ਇਸ ਦੌਰਾਨ ਸਰਕਾਰ ਨੇ ਨਵੀਆਂ ਵਿਕਾਸ ਨੀਤੀਆਂ, ਆਰਥਿਕ ਤੇ ਹੋਰ ਮੁੱਦਿਆਂ 'ਤੇ ਵਿਸਥਾਰ ਨਾਲ ਰਿਪੋਰਟ ਪੇਸ਼ ਕੀਤੀ।