ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਤਾੜਨਾ

ਨਵੀਂ ਦਿੱਲੀ,3 ਜੁਲਾਈ   : ਉਡਾਨਾਂ 'ਚ ਅੜਿੱਕਾ ਪੈਣ ਦੇ ਡਰ ਤੋਂ ਏਅਰ ਇੰਡੀਆ ਨੇ ਆਪਣੇ ਕਰਮਚਾਰੀਆਂ ਨੂੰ ਤਾੜਨਾ ਕੀਤੀ ਹੈ ਕਿ ਜੇਕਰ ਉਨ੍ਹਾਂ ਨੇ ਤਨਖਾਹ ਦੇ ਭੁਗਤਾਨ 'ਚ ਹੋ ਰਹੀ ਦੇਰੀ ਵਿਰੁੱਧ ਅੱਜ ਦੀ ਦੋ ਘੰਟੇ ਦੀ ਗੈਰ ਕਾਨੂੰਨੀ ਹੜਤਾਲ 'ਚ ਭਾਗ ਲਿਆ ਤਾਂ ਉਨ੍ਹਾਂ ਦੀ ਤਨਖਾਹ ਅਤੇ ਭੱਤਿਆਂ 'ਚ ਕਟੌਤੀ ਕਰ ਲਈ ਜਾਵੇਗੀ। ਹਵਾਬਾਜ਼ੀ ਉਦਯੋਗ ਕਰਮਚਾਰੀ ਗਿਲਡ, ਏਅਰ ਕਾਰਪੋਰੇਸ਼ਨ ਇੰਪਲਾਈਜ਼ ਯੂਨੀਅਨ ਅਤੇ ਕੁਝ ਹੋਰ ਯੂਨੀਅਨਾਂ ਨੇ ਅੱਜ ਦੁਪਹਿਰ 1 ਵਜੇ ਤੋਂ 3 ਵਜੇ ਤੱਕ ਦੇਸ਼ ਭਰ ਦੇ ਦਫਤਰਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਅੰਦੋਲਨ ਤੋਂ ਕੁਝ ਘੰਟੇ ਪਹਿਲਾਂ ਏਅਰ ਇੰਡੀਆ ਮੈਨੇਜਮੈਂਟ ਨੇ ਕਰਮਚਾਰੀਆਂ ਨੂੰ ਇਕ ਨੋਟਿਸ ਜਾਰੀ ਕਰਕੇ ਗੈਰ ਕਾਨੂੰਨੀ ਹੜਤਾਲ 'ਚ ਸ਼ਾਮਲ ਨਾ ਹੋਣ ਗੱਲ ਕਹੀ ਹੈ। ਗਿਣਤੀ 'ਚ ਵਾਧਾ ਹੋ ਸਕਦਾ ਹੈ।
ਯੁਕਿਆ ਅਮਾਨੋ ਬਣੇ ਆਈ ਏ ਈ ਏ ਦੇ ਨਵੇਂ ਮੁਖੀ
 

ਨਵੇਂ ਮੁਖੀ ਬਨਣ ਦਾ ਰਾਹ ਪੱਧਰਾ ਹੋ ਗਿਆ। ਇਸ ਚੋਣ 'ਚ ਜਿੱਥੇ ਉਦਯੋਗਿਕ ਦੇਸ਼ਾਂ ਨੇ ਅਮਾਨੋ ਦੀ ਹਮਾਇਤ ਕੀਤੀ ਉਥੇ ਹੀ ਵਿਕਾਸਸ਼ੀਲ ਦੇਸ਼ਾਂ ਨੇ ਉਨ੍ਹਾਂ ਦੇ ਵਿਰੋਧੀ ਦੱਖਣੀ ਅਫਰੀਕਾ ਦੇ ਅਬਦੁੱਲ ਸਮਦ ਮਿਤੀ ਦਾ ਸਮਰਥਨ ਦਿੱਤਾ।